July 4, 2024 6:14 pm
Ind vs Pak

T20 World Cup: ਟੀ-20 ਵਿਸ਼ਵ ਕੱਪ ‘ਚ ਕੱਲ੍ਹ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ

ਚੰਡੀਗੜ੍ਹ 22 ਅਕਤੂਬਰ 2022: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਯਾਨੀ 23 ਅਕਤੂਬਰ ਨੂੰ ਭਾਰਤ (India) ਅਤੇ ਪਾਕਿਸਤਾਨ (Pakistan) ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਮੈਲਬੋਰਨ ‘ਚ ਇਸ ਮੈਚ ਦੀ ਤਿਆਰੀ ਕਰ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸਮੇਤ ਕਈ ਬੱਲੇਬਾਜ਼ਾਂ ਨੇ ਨੈੱਟ ‘ਤੇ ਖੂਬ ਪਸੀਨਾ ਵਹਾਇਆ। ਇਸ ਦੌਰਾਨ ਰੋਹਿਤ ਨੇ ਕਾਰਤਿਕ ਦੀ ਖੂਬ ਤਾਰੀਫ ਕੀਤੀ।

ਰੋਹਿਤ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਖਾਸ ਤਿਆਰੀ ਕਰ ਰਹੇ ਹਨ। ਉਸ ਨੇ ਮੁਹੰਮਦ ਸ਼ਮੀ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਸ਼ਮੀ ਨੇ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਕਿਹਾ ਕਿ ਇਕ ਖਤਰਨਾਕ ਗੇਂਦਬਾਜ਼ ਆ ਰਿਹਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਇਹ ਮੈਲਬਰਨ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ |

Image