Pakistan

T20 World Cup: ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਟੀਮ ‘ਚ ਵਾਪਸੀ

ਚੰਡੀਗੜ੍ਹ 15 ਸਤੰਬਰ 2022: ਪਾਕਿਸਤਾਨ (Pakistan) ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਟੀ-20 ਵਿਸ਼ਵ ਕੱਪ (T20 World Cup) ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਬਾਬਰ ਆਜ਼ਮ ਟੀਮ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ ਏਸ਼ੀਆ ਕੱਪ ‘ਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਫਖਰ ਜ਼ਮਾਨ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਰਿਜ਼ਰਵ ਵਜੋਂ ਆਸਟ੍ਰੇਲੀਆ ਜਾਵੇਗਾ।

ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਟੀਮ ‘ਚ ਵਾਪਸੀ ਹੋਈ ਹੈ। ਉਹ ਸੱਟ ਕਾਰਨ ਏਸ਼ੀਆ ਕੱਪ ਨਹੀਂ ਖੇਡ ਸਕਿਆ ਸੀ।

ਟੀ-20 ਵਿਸ਼ਵ ਕੱਪ ਲਈ ਪਾਕਿਸਤਾਨੀ (Pakistan) ਟੀਮ ਵਿਚ ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ (ਉਪ ਕਪਤਾਨ), ਆਸਿਫ਼ ਅਲੀ, ਹੈਦਰ ਅਲੀ, ਹਰਿਸ ਰਊਫ਼, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਉਸਮਾਨ ਕਾਦਿਰ।

ਰਿਜ਼ਰਵ: ਫਖਰ ਜ਼ਮਾਨ, ਮੁਹੰਮਦ ਹੈਰਿਸ, ਸ਼ਾਹਨਵਾਜ਼ ਦਹਾਨੀ।

 

Scroll to Top