ਚੰਡੀਗ੍ਹੜ 22 ਅਕਤੂਬਰ 2022: (NZ vs AUS) ਟੀ-20 ਵਿਸ਼ਵ ਕੱਪ 2022 (T-20 World Cup) ‘ਚ ਸੁਪਰ-12 ਦੇ ਪਹਿਲੇ ਮੈਚ ‘ਚ ਮੇਜ਼ਬਾਨ ਆਸਟ੍ਰੇਲੀਆਈ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 89 ਦੌੜਾਂ ਦੇ ਫਰਕ ਨਾਲ ਹਰਾਇਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੇ ਸਾਹਮਣੇ 201 ਦੌੜਾਂ ਦਾ ਟੀਚਾ ਰੱਖਿਆ ਅਤੇ ਜਵਾਬ ‘ਚ ਕੰਗਾਰੂ ਟੀਮ 111 ਦੌੜਾਂ ਹੀ ਬਣਾ ਸਕੀ।
ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 89 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ ਨੇ 200 ਦੌੜਾਂ ਦਾ ਵੱਡਾ ਸਕੋਰ ਬਣਾਇਆ। ਡੇਵੋਨ ਕੋਨਵੇ ਅਤੇ ਫਿਨ ਐਲਨ ਤੋਂ ਇਲਾਵਾ ਜੇਮਸ ਨੀਸ਼ਮ ਨੇ ਨਿਊਜ਼ੀਲੈਂਡ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕੋਨਵੇ ਨੇ 58 ਗੇਂਦਾਂ ‘ਤੇ ਅਜੇਤੂ 92 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਫਿਨ ਐਲਨ ਨੇ 16 ਗੇਂਦਾਂ ਵਿੱਚ 42 ਅਤੇ ਜੇਮਸ ਨੀਸ਼ਮ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ।