Afghanistan

T20 World Cup: ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਏਸ਼ੀਆ ਕੱਪ ‘ਚ ਖੇਡੇ 5 ਖਿਡਾਰੀ ਟੀਮ ਤੋਂ ਬਾਹਰ

ਚੰਡੀਗੜ੍ਹ 15 ਸਤੰਬਰ 2022: ਅਫਗਾਨਿਸਤਾਨ (Afghanistan) ਨੇ ਅਗਲੇ ਮਹੀਨੇ ਆਸਟ੍ਰੇਲੀਆ ‘ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2022 (T20 World Cup 2022) ਲਈ ਵੀਰਵਾਰ ਨੂੰ ਆਪਣੀ ਟੀਮ ਦਾ ਐਲਾਨ ਕਰ ਦਿੱਤਾ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ ਮੁਹੰਮਦ ਨਬੀ ਨੂੰ ਕਪਤਾਨ ਨਿਯੁਕਤ ਕੀਤਾ ਹੈ। ਟੀਮ ਨੇ ਏਸ਼ੀਆ ਕੱਪ ‘ਚ ਖਰਾਬ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਅਫਗਾਨਿਸਤਾਨ (Afghanistan) ਟੀਮ ਵਿਚ ਸਮੀਉੱਲ੍ਹਾ ਸ਼ਿਨਵਾਰੀ, ਹਸ਼ਮਤੁੱਲਾਹ ਸ਼ਾਹਿਦੀ, ਅਫਸਾਰ ਜ਼ਜ਼ਈ, ਕਰੀਮ ਜਨਤ ਅਤੇ ਨੂਰ ਅਹਿਮਦ ਨੂੰ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਵਾਲੇ ਮੈਂਬਰਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਦਰਵੇਸ਼ ਰਸੌਲੀ, ਕੈਸ ਅਹਿਮਦ ਅਤੇ ਸਲਫ਼ ਸਫੀ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਫਸਰ ਜਜ਼ਈ, ਸ਼ਰਫੂਦੀਨ ਅਸ਼ਰਫ, ਰਹਿਮਤ ਸ਼ਾਹ ਅਤੇ ਗੁਲਬਦੀਨ ਨਾਇਬ ਨੂੰ ਰਿਜ਼ਰਵ ਰੱਖਿਆ ਗਿਆ ਹੈ।छवि

Scroll to Top