ਚੰਡੀਗੜ੍ਹ 08 ਨਵੰਬਰ 2022: ਭਾਰਤੀ ਟੀਮ ਨੂੰ 10 ਨਵੰਬਰ ਨੂੰ ਟੀ-20 ਵਿਸ਼ਵ ਕੱਪ (T20 World Cup) ‘ਚ ਇੰਗਲੈਂਡ ਖ਼ਿਲਾਫ ਹੋਣ ਵਾਲੇ ਸੈਮੀਫਾਈਨਲ ਮੈਚ ਤੋਂ ਪਹਿਲਾਂ ਐਡੀਲੇਡ ‘ਚ ਵੱਡਾ ਝਟਕਾ ਲੱਗਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸੱਜੇ ਹੱਥ ‘ਤੇ ਸੱਟ ਲੱਗੀ ਹੈ। ਹਾਲਾਂਕਿ ਇਹ ਸੱਟ ਕਿੰਨੀ ਗੰਭੀਰ ਹੈ |
ਥ੍ਰੋ-ਡਾਊਨ ਸਪੈਸ਼ਲਿਸਟ ਐੱਸ ਰਘੂ ਰੋਹਿਤ ਨੂੰ ਨੈੱਟ ‘ਤੇ ਅਭਿਆਸ ਕਰਵਾ ਰਹੇ ਸਨ। ਇਸ ਦੌਰਾਨ ਇੱਕ ਗੇਂਦ ਉਨ੍ਹਾਂ ਦੇ ਸੱਜੇ ਹੱਥ ਵਿੱਚ ਲੱਗੀ। ਰੋਹਿਤ ਸ਼ਰਮਾ ਜ਼ਖਮੀ ਹੁੰਦੇ ਹੀ ਬੱਲੇਬਾਜ਼ੀ ਅਭਿਆਸ ਬੰਦ ਕਰ ਦਿੱਤਾ। ਸੱਟ ਤੋਂ ਬਾਅਦ ਰੋਹਿਤ ਨੂੰ ਆਈਸ ਪੈਕ ਲੈ ਕੇ ਬੈਠੇ ਦੇਖਿਆ ਗਿਆ।
ਜੇਕਰ ਕਪਤਾਨ ਰੋਹਿਤ ਸ਼ਰਮਾ (Rohit Sharma) ਦੀ ਸੱਟ ਗੰਭੀਰ ਹੋ ਜਾਂਦੀ ਹੈ ਤਾਂ ਇੰਗਲੈਂਡ ਖ਼ਿਲਾਫ ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਹਾਲਾਂਕਿ, ਰੋਹਿਤ ਨੇ ਕੁਝ ਸਮੇਂ ਬਾਅਦ ਨੈੱਟ ‘ਤੇ ਵਾਪਸੀ ਕੀਤੀ ਅਤੇ ਕੁਝ ਗੇਂਦਾਂ ਦਾ ਸਾਹਮਣਾ ਕੀਤਾ। ਇੰਝ ਲੱਗਦਾ ਹੈ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਅਭਿਆਸ ਸੈਸ਼ਨ ਤੋਂ ਬਾਅਦ ਰੋਹਿਤ ਦਾ ਟੈਸਟ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਸੱਟ ਬਾਰੇ ਵਿਸਥਾਰ ਨਾਲ ਪਤਾ ਲੱਗ ਸਕੇਗਾ।