Site icon TheUnmute.com

T20 World Cup 2024: ਪਹਿਲੀ ਵਾਰ ਆਈਸੀਸੀ ਟੂਰਨਾਮੈਂਟ ਦੇ ਫਾਈਨਲ ‘ਚ ਪੁੱਜੀ ਦੱਖਣੀ ਅਫਰੀਕਾ

South Africa

ਚੰਡੀਗੜ੍ਹ, 27 ਜੂਨ 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ‘ਚ ਥਾਂ ਬਣਾ ਲਈ ਹੈ। ਮੈਚ ‘ਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 11.5 ਓਵਰਾਂ ‘ਚ 10 ਵਿਕਟਾਂ ‘ਤੇ 56 ਦੌੜਾਂ ਬਣਾਈਆਂ, ਜਵਾਬ ‘ਚ ਦੱਖਣੀ ਅਫਰੀਕਾ ਨੇ 8.5 ਓਵਰਾਂ ‘ਚ ਇਕ ਵਿਕਟ ਗੁਆ ਕੇ 60 ਦੌੜਾਂ ਦਾ ਟੀਚਾ ਹਾਸਲ ਕਰ ਲਿਆ | ਮੌਜੂਦਾ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਦੱਖਣੀ ਅਫਰੀਕਾ ਟੀਮ ਬਣ ਗਈ। ਇਸਦੇ ਨਾਲ ਹੀ ਦੱਖਣੀ ਅਫਰੀਕਾ ਨੇ 32 ਸਾਲਾਂ ‘ਚ ਪਹਿਲੀ ਵਾਰ ਆਈਸੀਸੀ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਹੈ |

ਇਸਦੇ ਨਾਲ ਹੀ ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ ‘ਚ ਖੇਡਿਆ ਜਾਵੇਗਾ। ਅੱਜ ਦੂਜੇ ਸੈਮੀਫਾਈਨਲ ‘ਚ ਭਾਰਤ ਅਤੇ ਇੰਗਲੈਂਡ ‘ਚੋਂ ਜਿੱਤਣ ਵਾਲੀ ਟੀਮ ਨਾਲ ਦੱਖਣੀ ਅਫਰੀਕਾ ਦਾ ਫਾਈਨਲ ਮੁਕਾਬਲਾ ਹੋਵੇਗਾ | ਦੱਖਣੀ ਅਫਰੀਕਾ (South Africa) ਕਈ ਵਾਰ ਫਾਈਨਲ ‘ਚ ਪੁੱਜਣ ਤੋਂ ਖੁੰਝੀ ਹੈ | ਇਸ ਤੋਂ ਪਹਿਲਾਂ ਟੀਮ ਅੱਠ ਵਾਰ (1992, 1999, 2007, 2009, 2014, 2015, 2023, 2024) ਸੈਮੀਫਾਈਨਲ ‘ਚ ਪਹੁੰਚੀ ਸੀ ਜਿੱਥੇ ਟੀਮ ਨੂੰ ਛੇ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ 1999 ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਗਿਆ ਮੈਚ ਡਰਾਅ ਹੋ ਗਿਆ ਸੀ।

Exit mobile version