June 29, 2024 10:00 am
Indian team

T20 World Cup 2022: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ

ਚੰਡੀਗੜ੍ਹ 12 ਸਤੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ (12 ਸਤੰਬਰ) ਨੂੰ ICC T20 ਵਿਸ਼ਵ ਕੱਪ (T20 World Cup) ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਵਾਰ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਦੀ ਚੋਣ ਨਹੀਂ ਕੀਤੀ ਗਈ ਹੈ। ਹਾਲਾਂਕਿ ਸ਼ਮੀ ਅਤੇ ਚਾਹਰ ਨੂੰ ਸਟੈਂਡਬਾਏ ਖਿਡਾਰੀ ਚੁਣਿਆ ਗਿਆ ਹੈ। ਸ਼੍ਰੇਅਸ ਅਈਅਰ ਅਤੇ ਰਵੀ ਬਿਸ਼ਨੋਈ ਨੂੰ ਵੀ ਉਸ ਦੇ ਨਾਲ ਸਟੈਂਡਬਾਏ ਖਿਡਾਰੀ ਰੱਖਿਆ ਗਿਆ ਹੈ।

T20 ਵਿਸ਼ਵ ਕੱਪ (T20 World Cup) ਦੀ ਭਾਰਤੀ 15 ਮੈਂਬਰੀ ਟੀਮ ‘ਚ ਰਵਿੰਦਰ ਜਡੇਜਾ ਨੂੰ ਵੀ ਸ਼ਾਮਲ ਨਹੀਂ ਕੀਤਾ । ਜਡੇਜਾ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਹੋਵੇਗਾ। ਜਡੇਜਾ ਨੂੰ ਏਸ਼ੀਆ ਕੱਪ ਦੌਰਾਨ ਸੱਟ ਲੱਗ ਗਈ ਸੀ। ਉਸ ਦੀ ਸਰਜਰੀ ਹੋਈ ਹੈ ਅਤੇ ਉਹ ਕਰੀਬ ਚਾਰ ਤੋਂ ਪੰਜ ਮਹੀਨੇ ਤੱਕ ਨਹੀਂ ਖੇਡ ਸਕਣਗੇ। ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਚੁਣਿਆ ਗਿਆ ਹੈ।

ਭਾਰਤੀ ਟੀਮ ‘ਚ ਚਾਰ ਬੱਲੇਬਾਜ਼, ਦੋ ਵਿਕਟਕੀਪਰ, ਚਾਰ ਆਲਰਾਊਂਡਰ, ਇਕ ਸਪਿਨਰ ਅਤੇ ਚਾਰ ਤੇਜ਼ ਗੇਂਦਬਾਜ਼ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਦੋ ਤੇਜ਼ ਗੇਂਦਬਾਜ਼, ਇਕ ਸਪਿਨਰ ਅਤੇ ਇਕ ਬੱਲੇਬਾਜ਼ ਸਟੈਂਡਬਾਏ ‘ਤੇ ਰਹਿਣਗੇ।

ਟੀ-20 ਵਿਸ਼ਵ ਕੱਪ ਲਈ ਭਾਰਤੀ

ਟੀਮ ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (WK), ਦਿਨੇਸ਼ ਕਾਰਤਿਕ (WK), ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ।

ਸਟੈਂਡਬਾਏ: ਮੁਹੰਮਦ ਸ਼ਮੀ, ਦੀਪਕ ਚਾਹਰ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ।