July 5, 2024 12:02 am
NEWZILAND

T-20 WORLD CUP; ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾਇਆ,

ਦੁਬਈ- ਨਿਊਜ਼ੀਲੈਂਡ ਨੇ ਸਟਾਰ ਬੱਲੇਬਾਜ਼ ਮਾਰਟਿਨ ਗੁਪਟਿਲ ਦੀਆਂ 56 ਗੇਂਦਾਂ ‘ਚ 7 ਛੱਕਿਆਂ ਨਾਲ 93 ਦੌੜਾਂ ਦੀ ਅਰਧ ਸੈਂਕੜਾ ਵਾਲੀ ਪਾਰੀ ਨਾਲ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਗਰੁੱਪ-2 ਮੈਚ ਵਿਚ ਸਕਾਟਲੈਂਡ ਨੂੰ 16 ਦੌੜਾਂ ਨਾਲ ਹਾਰ ਦਿੱਤਾ। ਨਿਊਜ਼ੀਲੈਂਡ ਦੀਆਂ 35 ਦੌੜਾਂ ‘ਤੇ 2 ਵਿਕਟਾਂ ਡਿੱਗ ਗਈਆਂ ਸਨ ਪਰ ਟੀਮ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ ‘ਪਲੇਅਰ ਆਫ ਦਿ ਮੈਚ ਗੁਪਟਿਲ ਅਤੇ ਗਲੇਨ ਫਿਲਿਪਸ ਦੇ ਨਾਲ ਉਨ੍ਹਾਂ ਦੀ ਚੌਥੇ ਵਿਕਟ ਲਈ 73 ਗੇਂਦਾਂ ਵਿਚ 105 ਦੌੜਾਂ ਦੀ ਭਾਗੀਦਾਰੀ ਨਾਲ ਵਾਪਸੀ ਕਰ ਕੇ 5 ਵਿਕਟਾਂ ‘ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਟੀਮ ਨੇ ਅੰਤਿਮ 5 ਓਵਰਾਂ ‘ਚ ਇਨ੍ਹਾਂ ਦੋਵਾਂ ਖਿਡਾਰੀਆਂ ਦੀਆਂ ਵਿਕਟਾਂ ਗਵਾ ਕੇ 52 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਸਕਾਟਲੈਂਡ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ ਸਖਤ ਟੱਕਰ ਦਿੱਤੀ, ਜਿਸ ‘ਚ ਮਾਈਕਲ ਲੀਸਕ ਅਹਿਮ ਖਿਡਾਰੀ ਰਹੇ, ਜਿਨ੍ਹਾਂ ਨੇ 20 ਗੇਂਦਾਂ ਵਿਚ ਅਜੇਤੂ 42 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਨੇ ਆਪਣੇ ਧਾਕੜ ਗੇਂਦਬਾਜ਼ਾਂ ਦੀ ਬਦੌਲਤ ਉਸ ਨੂੰ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ‘ਤੇ 156 ਦੌੜਾਂ ਹੀ ਬਣਾਉਣ ਦਿੱਤੀਆਂ।