Site icon TheUnmute.com

SYL ਨਹੀਂ ਬਣੇਗੀ, ਅਭੈ ਚੌਟਾਲਾ ‘ਚ ਹਿੰਮਤ ਤਾਂ ਕਹੀ ਲੈ ਕੇ ਪੰਜਾਬ ਆਵੇ: ਰਾਜਾ ਵੜਿੰਗ

Amarinder Singh Raja Warring

ਸ੍ਰੀ ਮੁਕਤਸਰ ਸਾਹਿਬ 22 ਦਸੰਬਰ 2022: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚੇ, ਇਸ ਦੌਰਾਨ ਰਾਜਾ ਵੜਿੰਗ ਨੇ ਇਨੈਲੋ ਆਗੂ ਅਭੈ ਚੌਟਾਲਾ ਵੱਲੋਂ ਐੱਸਵਾਈਐੱਲ ਮੁੱਦੇ (SYL Issue) ‘ਤੇ ਦਿੱਤੇ ਬਿਆਨ ਦਾ ਜਵਾਬ ਦਿੰਦਿਆ ਕਿਹਾ ਕਿ ਐੱਸਵਾਈਐੱਲ ਨਹਿਰ ਨਹੀਂ ਬਣੇਗੀ, ਜੇਕਰ ਅਭੈ ਚੌਟਾਲਾ ‘ਚ ਹਿੰਮਤ ਤਾਂ ਕਹੀ ਲੈ ਕੇ ਪੰਜਾਬ ਆਵੇ। ਅਭੈ ਚੌਟਾਲਾ ਦਾ ਕਹਿਣਾ ਸੀ ਕਿ ਐੱਸਵਾਈਐੱਲ ਲਈ ਦਿੱਲੀ ਦਾ ਰਾਹ ਰੋਕਿਆ ਜਾਵੇਗਾ ਅਤੇ ਕਹੀਆ ਲੈ ਕੇ ਪੰਜਾਬ ਆਵਾਂਗੇ |

ਪੰਜਾਬ ਦੀ ਕਾਨੂੰਨ ਵਿਵਸਥਾ ਦੂਜੇ ਨੰਬਰ ਆਉਣ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ।ਇਸ ਤਰ੍ਹਾ ਦੀਆਂ ਲਿਸਟਾਂ ਤੋਂ ਪਹਿਲਾ ਪੰਜਾਬ ‘ਚ ਕਾਨੂੰਨ ਵਿਵਸਥਾ ਅਸਲ ‘ਚ ਕੀ ਹੈ ਇਹ ਆਮ ਲੋਕਾਂ ਤੋਂ ਪੁੱਛਿਆ ਜਾਵੇ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਭਾਜਪਾ ਇਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਡਰ ਰਹੀ ਹੈ। ਗੁਰਪਤਵੰਤ ਪੰਨੂ ਵੱਲੋਂ ਲਿਖਵਾਏ ਰਾਹੁਲ ਗਾਂਧੀ ਵਿਰੁੱਧ ਨਾਅਰਿਆਂ ਸਬੰਧੀ ਰਾਜਾ ਵੜਿੰਗ ਨੇ ਸਖਤ ਸ਼ਬਦਾਂ ‘ਚ ਜਵਾਬ ਦਿੱਤਾ।

Exit mobile version