Site icon TheUnmute.com

FIFA World Cup 2022: ਸਵਿਟਜ਼ਰਲੈਂਡ ਨੇ ਕੈਮਰੂਨ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ

Switzerland

ਚੰਡੀਗੜ੍ਹ 24 ਨਵੰਬਰ 2022: ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2022 ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਇਸ ਮੈਚ ਦੀ ਸ਼ੁਰੂਆਤ ਤੋਂ ਹੀ ਸਵਿਟਜ਼ਰਲੈਂਡ ਦੀ ਟੀਮ ਨੂੰ ਫੇਵਰੇਟ ਮੰਨਿਆ ਜਾ ਰਿਹਾ ਸੀ ਪਰ ਪਹਿਲੇ ਹਾਫ ‘ਚ ਕੈਮਰੂਨ ਨੇ ਸ਼ਾਨਦਾਰ ਖੇਡ ਦਿਖਾਈ। ਦੋਵਾਂ ਟੀਮਾਂ ਵਿਚਾਲੇ ਡੂੰਘੀ ਟੱਕਰ ਹੋਈ।

ਹਾਲਾਂਕਿ ਪਹਿਲੇ ਹਾਫ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਦੂਜਾ ਹਾਫ ਸ਼ੁਰੂ ਹੁੰਦੇ ਹੀ ਸਵਿਟਜ਼ਰਲੈਂਡ ਨੇ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਏਮਬੋਲੋ ਨੇ 48ਵੇਂ ਮਿੰਟ ਵਿੱਚ ਸ਼ਕੀਰੀ ਦੇ ਸ਼ਾਨਦਾਰ ਪਾਸ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਬਾਅਦ ਵੀ ਦੋਵੇਂ ਟੀਮਾਂ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਐਂਬੋਲੋ ਦਾ ਗੋਲ ਫੈਸਲਾਕੁੰਨ ਸਾਬਤ ਹੋਇਆ ਅਤੇ ਨੀਦਰਲੈਂਡ ਨੇ ਉਲਟਫੇਰ ਤੋਂ ਖੁਦ ਨੂੰ ਬਚਾਇਆ।

Exit mobile version