ਚੰਡੀਗੜ੍ਹ,17 ਮਈ 2024: ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨਾਲ ਦੁਰਵਿਵਹਾਰ ਦੇ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਪ੍ਰੈਸ ਕਾਨਫਰੰਸ ਦੌਰਾਨ ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਝੂਠ ਬੋਲ ਰਹੀ ਹੈ। ਸੀਐਮ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ‘ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਘਟਨਾ ਵਾਲੇ ਦਿਨ ਮੁੱਖ ਮੰਤਰੀ ਕੇਜਰੀਵਾਲ ਉੱਥੇ ਨਹੀਂ ਸਨ।
ਸਵਾਤੀ ਮਾਲੀਵਾਲ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪਹਿਲਾਂ ਕੋਈ ਮੀਟਿੰਗ ਤੈਅ ਨਹੀਂ ਸੀ। ਸਵਾਤੀ ਨੇ ਜੋ ਸੱਟਾਂ ਬਾਰੇ ਕਿਹਾ ਹੈ, ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ । ਇਸ ਦੇ ਉਲਟ ਸਵਾਤੀ ਨੇ ਘਰ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਧਮਕੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਸਾਜ਼ਿਸ਼ ਭਾਜਪਾ ਨੇ ਰਚੀ ਹੈ, ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੱਚਾਈ ਸਾਹਮਣੇ ਆਈ ਹੈ।
ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਆਏ ਹਨ, ਉਦੋਂ ਤੋਂ ਹੀ ਭਾਰਤੀ ਜਨਤਾ ਪਾਰਟੀ ਸਾਜ਼ਿਸ਼ ਰਚ ਰਹੀ ਹੈ। ਭਾਜਪਾ ਨੇ ਸਾਜ਼ਿਸ਼ ਤਹਿਤ ਸਵਾਤੀ ਮਾਲੀਵਾਲ ਨੂੰ ਮੋਹਰਾ ਬਣਾਇਆ |
ਉਨ੍ਹਾਂ ਅੱਗੇ ਦੱਸਿਆ ਕਿ 13 ਮਈ ਨੂੰ ਸਵਾਤੀ ਮਾਲੀਵਾਲ (Swati Maliwal) ਬਿਨਾਂ ਕਿਸੇ ਜਾਣਕਾਰੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚ ਗਈ ਸੀ। ਮੁੱਖ ਮੰਤਰੀ ਉਸ ਸਮੇਂ ਆਪਣੀ ਰਿਹਾਇਸ਼ ‘ਤੇ ਨਹੀਂ ਸਨ। ਇਸੇ ਲਈ ਉਸ ਨੇ ਬਿਭਵ ‘ਤੇ ਦੋਸ਼ ਲਾਏ ਹਨ। ਅੱਜ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਸਵਾਤੀ ਮਾਲੀਵਾਲ ਦਾ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਇੱਕ ਝੂਠ ਸਾਹਮਣੇ ਆ ਗਿਆ ਹੈ। ਜਿਨ੍ਹਾਂ ‘ਤੇ ਐਫਆਈਆਰ ‘ਚ ਦੋਸ਼ ਲਾਏ ਗਏ ਹਨ। ਅੱਜ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਵਾਤੀ ਮਾਲੀਵਾਲ ਕੁਰਸੀ ‘ਤੇ ਬੈਠੀ ਹੈ। ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਉਹ ਸੁਰੱਖਿਆ ਕਰਮੀਆਂ ਨੂੰ ਧਮਕੀਆਂ ਦੇ ਰਹੀ ਹੈ। ਸਵਾਤੀ ਮਾਲੀਵਾਲ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।