Site icon TheUnmute.com

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਮਿਲੇ 2 ਸ਼ੱਕੀ ਬੈਗ

Republic Day

ਚੰਡੀਗੜ੍ਹ 19 ਜਨਵਰੀ 2022: ਰਾਜਧਾਨੀ ਦਿੱਲੀ ’ਚ ਗਣਤੰਤਰ ਦਿਵਸ (Republic Day) ਨੂੰ ਲੈ ਕੇ ਦਿੱਲੀ ਪੁਲਸ ਪੂਰੀ ਤਰ੍ਹਾਂ ਚੌਕਸ ਹੈ | ਦਿੱਲੀ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਜਾ ਰਹੇ ਹਨ |ਇਸ ਦੌਰਾਨ ਵੱਡੀ ਖ਼ਬਰ ਆ ਰਹੀ ਹੈ ਕਿ ਰਾਜਧਾਨੀ ਦਿੱਲੀ ’ਚ ਇਕ ਵਾਰ ਫਿਰ 2 ਸ਼ੱਕੀ ਬੈਗ ਮਿਲੇ ਹਨ। ਖ਼ਬਰਾਂ ਮੁਤਾਬਕ ਦਿੱਲੀ ’ਚ ਤ੍ਰਿਲੋਕਪੁਰੀ ਇਲਾਕੇ ’ਚ ਇਹ ਸ਼ੱਕੀ ਬੈਗ ਮਿਲੇ ਹਨ, ਜਿਸਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਸ (Delhi Police) ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਪੁਲਸ ਨੇ ਫਿਲਹਾਲ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਤ੍ਰਿਲੋਕਪੁਰੀ (Trilokpuri) ਇਲਾਕੇ ’ਤੋਂ ਸ਼ੱਕੀ ਬੈਗ ਮਿਲਣ ਬਾਰੇ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ’ਤੇ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਜੀਪੁਰ ਫੁਲ ਮੰਡੀ ’ਚ ਸ਼ੁੱਕਰਵਾਰ ਸਵੇਰੇ ਇਕ ਲਾਵਾਰਿਸ ਬੈਗ ’ਚ ਆਈ.ਡੀ.ਐਕਸ ਅਤੇ ਅਮੋਨੀਅਮ ਨਾਈਟ੍ਰੇਟ ਨਾਲ ਭਰਿਆ ਆਈ.ਈ.ਡੀ. ਵਿਸਫੋਟਕ ਮਿਲਿਆ ਸੀ ਪਰ ਬਾਅਦ ’ਚ ਇਸਨੂੰ ਨਸ਼ਟ ਕਰ ਦਿੱਤਾ ਗਿਆ ਸੀ। ਵਿਸਫੋਟਕ ਨੂੰ ਲੋਹੇ ਦੇ ਇਕ ਬਕਸੇ ’ਚ ਕਾਲੇ ਰੰਗ ਦੇ ਬੈਗ ’ਚ ਲੁਕਾ ਕੇ ਰੱਖਿਆ ਗਿਆ ਸੀ। ਇਹ ਘਟਨਾ 26 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ’ਚ ਹੋਣ ਵਾਲੇ ਸਾਲਾਨਾ ਗਣਤੰਤਰ ਦਿਵਸ (Republic Day) ਸਮਾਰੋਹ ਤੋਂ ਪਹਿਲਾਂ ਹੋਈ, ਜਦੋਂ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਕੀਤੀ ਹੋਈ ਹੈ। ਪੁਲਸ ਨੇ ਕਿਹਾ ਕਿ ਇਕ ਵਿਅਕਤੀ ਜੋ ਫੁਲ ਖ਼ਰੀਦਣ ਲਈ ਬਾਜ਼ਾਰ ਆਇਆ ਸੀ, ਉਸਨੇ ਆਪਣੀ ਸਕੂਟੀ ਨੇੜੇ ਇਕ ਸੁਨਸਾਨ ਥਾਂ ’ਤੇ ਸ਼ੱਕੀ ਬੈਗ ਵੇਖਿਆ। ਇਸ ਤੋਂ ਬਾਅਦ ਉਸੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸਦੀ ਸੂਚਨਾ ਦਿੱਤੀ ਅਤੇ ਉਥੇ ਤਾਇਨਾਤ ਦਿੱਲੀ ਹੋਮਗਾਰਡ ਨੂੰ ਵੀ ਸੂਚਨਾ ਦਿੱਤੀ ਗਈ

Exit mobile version