July 8, 2024 9:38 pm
wrestler Sushil Kumar

ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਦੇ ਕੈਦੀਆਂ ਨੂੰ ਦੇ ਰਹੇ ਨੇ ਕੁਸ਼ਤੀ ਦੀ ਸਿਖਲਾਈ

ਚੰਡੀਗੜ੍ਹ 12 ਮਾਰਚ 2022: ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ (Sushil Kumar) ਕਤਲ ਦੇ ਦੋਸ਼ ‘ਚ ਤਿਹਾੜ ਜੇਲ੍ਹ ‘ਚ ਬੰਦ ਜੇਲ੍ਹ ‘ਚ ਬੰਦ ਕੈਦੀਆਂ ਨੂੰ ਫਿਟਨੈਸ ਅਤੇ ਕੁਸ਼ਤੀ ਦੀ ਸਿਖਲਾਈ ਦੇ ਰਹੇ ਹਨ।ਇਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਸਿਖਲਾਈ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਮੇਂ 6 ਤੋਂ 7 ਕੈਦੀ ਸੁਸ਼ੀਲ ਕੁਮਾਰ ਤੋਂ ਫਿਟਨੈਸ ਅਤੇ ਕੁਸ਼ਤੀ ਦੇ ਗੁਣ ਸਿੱਖ ਰਹੇ ਹਨ। ਇਸ ਦੌਰਾਨ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਕੋਵਿਡ-19 ਕਾਰਨ ਜੇਲ੍ਹ ਦੇ ਅੰਦਰ ਕਈ ਪਾਬੰਦੀਆਂ ਲਾਗੂ ਸਨ।

ਜਿਕਰਯੋਗ ਹੈ ਕਿ ਕੋਵਿਡ-19 ਦੇ ਮਾਮਲੇ ਬਹੁਤ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਸੁਸ਼ੀਲ ਕੁਮਾਰ (Sushil Kumar) ਨੂੰ ਜੇਲ੍ਹ ਪ੍ਰਸ਼ਾਸਨ ਨੇ ਇਹ ਇਜਾਜ਼ਤ ਦਿੱਤੀ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਅਜਿਹੀ ਯੋਜਨਾ ਪਹਿਲਾਂ ਤੋਂ ਹੀ ਬਣੀ ਹੋਈ ਸੀ ਪਰ ਕੋਵਿਡ ਦੀ ਤੀਜੀ ਲਹਿਰ ਕਾਰਨ ਇਹ ਯੋਜਨਾ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸਮੇਂ ਜੇਲ੍ਹ ਦੇ ਅੰਦਰ 6 ਤੋਂ 7 ਕੈਦੀ ਸੁਸ਼ੀਲ ਕੁਮਾਰ ਤੋਂ ਕੁਸ਼ਤੀ ਅਤੇ ਫਿਟਨੈਸ ਦੇ ਤਰੀਕੇ ਸਿੱਖ ਰਹੇ ਹਨ। ਅਧਿਕਾਰੀਆਂ ਮੁਤਾਬਕ ਜੇਕਰ ਕੋਈ ਕੈਦੀ ਸੁਸ਼ੀਲ ਕੁਮਾਰ ਤੋਂ ਟਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਉਹ ਲੈ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਓਲੰਪਿਕ ਸੁਸ਼ੀਲ ਕੁਮਾਰ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ‘ਚ ਜੇਲ੍ਹ ‘ਚ ਹੈ। ਸਾਗਰ ਧਨਖੜ ਦਾ ਸਾਲ 2021 ‘ਚ 4 ਮਈ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਕਤਲ ਕਰ ਦਿੱਤਾ ਗਿਆ ਸੀ। ਸੁਸ਼ੀਲ ਕੁਮਾਰ ਨੂੰ ਪੁਲਿਸ ਨੇ 23 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ।