Site icon TheUnmute.com

ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਤੋਂ ਸੂਰਿਆਕੁਮਾਰ ਯਾਦਵ ਬਾਹਰ, ਜਾਣੋ ਕੌਣ ਹੋਵੇਗਾ ਅਗਲਾ ਕਪਤਾਨ ?

Suryakumar Yadav

ਚੰਡੀਗੜ੍ਹ, 23 ਦਸੰਬਰ 2023: ਭਾਰਤ ਦੇ ਧਾਕੜ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਗਿੱਟੇ ਦੀ ਸੱਟ ਕਾਰਨ ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ‘ਚ ਨਹੀਂ ਖੇਡ ਸਕਣਗੇ। ਯਾਦਵ ਨੂੰ ਇਹ ਸੱਟ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ‘ਚ ਖ਼ਤਮ ਹੋਈ ਸੀਰੀਜ਼ ‘ਚ ਲੱਗੀ ਸੀ। ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸੂਰਿਆ ਹੁਣ ਫਰਵਰੀ ਵਿੱਚ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ।

ਯਾਦਵ (Suryakumar Yadav) ਆਈਪੀਐਲ ਤੋਂ ਪਹਿਲਾਂ ਆਪਣੀ ਫਿਟਨੈਸ ਪਰਖਣ ਲਈ ਫਰਵਰੀ ਵਿੱਚ ਰਣਜੀ ਟਰਾਫੀ ਵਿੱਚ ਮੁੰਬਈ ਲਈ ਖੇਡ ਸਕਦੇ ਹਨ। ਹਾਰਦਿਕ ਪੰਡਯਾ ਦੇ ਗਿੱਟੇ ਦੀ ਸੱਟ ਤੋਂ ਉਭਰਨ ਦੀ ਸੰਭਾਵਨਾ ਘੱਟ ਜਾਪਦੀ ਹੈ।

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੂਰਿਆਕੁਮਾਰ ਅਤੇ ਹਾਰਦਿਕ ਦੋਵਾਂ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਕਮਾਨ ਕਿਸ ਨੂੰ ਸੌਂਪੀ ਜਾਂਦੀ ਹੈ। ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਟੀਮ ਦੀ ਅਗਵਾਈ ਕਰਨ ਲਈ ਕਿਹਾ ਜਾ ਸਕਦਾ ਹੈ। ਜੇਕਰ ਉਹ ਨਹੀਂ ਮੰਨਦੇ ਤਾਂ ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਲਈ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਜਾ ਸਕਦੀ ਹੈ।

ਐਨਸੀਏ ਦੀ ਮੈਡੀਕਲ ਸਾਇੰਸ ਟੀਮ ਨੇ ਕਿਹਾ ਹੈ ਕਿ ਉਸ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗ ਸਕਦੇ ਹਨ। ਅਜਿਹੇ ‘ਚ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਸੀਰੀਜ਼ ਲਈ ਉਸ ਦੇ ਫਿੱਟ ਹੋਣ ਦੀ ਸੰਭਾਵਨਾ ਘੱਟ ਹੈ। ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਤਿੰਨ ਹਫਤਿਆਂ ‘ਚ ਸ਼ੁਰੂ ਹੋਣ ਜਾ ਰਹੀ ਹੈ। ਆਈਪੀਐਲ ਵਿੱਚ ਖੇਡਣ ਤੋਂ ਪਹਿਲਾਂ ਉਹ ਫਰਵਰੀ ਵਿੱਚ ਰਣਜੀ ਟਰਾਫੀ ਖੇਡ ਸਕਦਾ ਹੈ।

Exit mobile version