Site icon TheUnmute.com

ਐਨ ਜੈੱਡ ਪੰਜਾਬੀ ਨਿਊਜ ਦੇ ਸੰਪਾਦਕ ਅਵਤਾਰ ਟਹਿਣਾ ਦੇ ਮਾਤਾ ਸੁਰਿੰਦਰ ਕੌਰ ਪੂਰੇ ਹੋ ਗਏ

ਮਾਤਾ ਸੁਰਿੰਦਰ ਕੌਰ

ਆਕਲੈਂਡ 03 ਦਸੰਬਰ 2022: ਨਿਊਜੀਲੈਂਡ ਦੇ ਸੀਨੀਅਰ ਪੰਜਾਬੀ ਪੱਤਰਕਾਰ ਅਤੇ ਐਨ ਜੈੱਡ ਪੰਜਾਬੀ ਨਿਊਜ ਦੇ ਸੰਪਾਦਕ ਅਵਤਾਰ ਟਹਿਣਾ ਨੂੰ ਉਸ ਮੌਕੇ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੌਰ ਗਿੱਲ ਪਤਨੀ ਧਰਮ ਸਿੰਘ ਗਿੱਲ 71 ਸਾਲ ਲੰਮੀ ਬਿਮਾਰੀ ਤੋਂ ਬਾਅਦ ਬੀਤੀ 30 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ ।

ਅਵਤਾਰ ਟਹਿਣਾ ਦੀ ਮਾਤਾ ਸੁਰਿੰਦਰ ਕੌਰ ਦਾ ਜਨਮ ਪਿੰਡ ਮੱਲਣ (ਮੁਕਤਸਰ ਸਾਹਿਬ) ਵਿਖੇ ਹੋਇਆ ਸੀ ਅਤੇ ਉਹਨਾਂ ਦਾ ਵਿਆਹ ਅੱਜ ਤੋਂ 50 ਸਾਲ ਪਹਿਲਾ ਪਿੰਡ ਟਹਿਣਾ ਦੇ ਧਰਮ ਸਿੰਘ ਗਿੱਲ ਨਾਲ ਹੋਇਆ ਸੀ । ਉਨਾਂ ਦੇ ਦੋ ਪੁੱਤਰ ਪੱਤਰਕਾਰ ਅਵਤਾਰ ਟਹਿਣਾ ਅਤੇ ਕੁਲਵੰਤ ਸਿੰਘ ਹਨ |

ਅਵਤਾਰ ਟਹਿਣਾ ਪਿਛਲੇ ਇੱਕ ਦਹਾਕੇ ਤੋਂ ਨਿਊਜੀਲੈਂਡ ਰਹਿ ਰਹੇ ਹਨ ਅਤੇ ਪੰਜਾਬ ਵਿੱਚ ਵੀ ਉਹ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਰਹੇ । ਮਾਤਾ ਸੁਰਿੰਦਰ ਕੌਰ ਗਿੱਲ ਗੁਰਬਾਣੀ ਅਤੇ ਧਰਮ ਨੂੰ ਪਰਣਾਏ ਹੋਏ ਗੁਰਸਿੱਖੀ ਅਤੇ ਸਾਦਾ ਜੀਵਨ ਜਿਉਂ ਕਿ ਪਰਿਵਾਰ ਨੂੰ ਮੁਕਾਮ ਦੇਣ ਵਾਲੇ ਸਨ ।

ਜਿੱਥੇ ਆਪ ਦੇ ਵਿਗੋਚੇ ਤੇ ਨਿਊਜੀਲੈਂਡ ਦੇ ਪੰਜਾਬੀ ਪੱਤਰਕਾਰ ਭਾਈਚਾਰੇ ਵੱਲੋਂ ਸ਼ੋਕ ਪ੍ਰਗਟ ਕੀਤਾ ਗਿਆ । ਉੱਥੇ ਹੀ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵੀ ਭਾਈ ਦਲਜੀਤ ਸਿੰਘ ਦੀ ਅਗਵਾਈ ਵਿੱਚ ਪਰਿਵਾਰ ਦੇ ਨਾਮ ਸ਼ੋਕ ਮਤਾ ਜਾਰੀ ਕੀਤਾ ਗਿਆ ਹੈ ।

ਇੱਥੇ ਜਿਕਰਯੋਗ ਹੈ ਕਿ ਅਵਤਾਰ ਟਹਿਣਾ ਇਸ ਮੌਕੇ ਪੰਜਾਬ ਹੀ ਹਨ ਅਤੇ ਮਾਤਾ ਸੁਰਿੰਦਰ ਕੌਰ ਗਿੱਲ ਦੇ ਨਮਿੱਤ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਹਿਣਾ (ਫਰੀਦਕੋਟ ) ਸਟੇਟ ਹਾਈਵੇ ਵਿਖੇ ਹੋਵੇਗੀ । ਇਸ ਮੌਕੇ ਪਰਿਵਾਰ ਵੱਲੋਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ । ਉੱਥੇ ਹੀ ਸਨੇਹੀ ਅਵਤਾਰ ਟਹਿਣਾ ਨਾਲ 021 055 3075 (whatsapp) ਤੇ ਸੰਪਰਕ ਵੀ ਕਰ ਸਕਦੇ ਹਨ ।

Exit mobile version