July 5, 2024 1:40 am
Suresh Raina

ਸੁਰੇਸ਼ ਰੈਨਾ ਵਲੋਂ ਆਈ.ਪੀ.ਐੱਲ ਸਮੇਤ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ

ਚੰਡੀਗੜ੍ਹ 06 ਸਤੰਬਰ 2022: ਮਿਸਟਰ ਆਈ.ਪੀ.ਐੱਲ. ‘ਚ ਆਪਣੀ ਪਛਾਣ ਬਣਾਉਣ ਵਾਲੇ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ (Suresh Raina) ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਆਪਣਾ ਬੱਲਾ ਦਿਖਾਉਂਦੇ ਨਜ਼ਰ ਨਹੀਂ ਆਉਣਗੇ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ |

15 ਅਗਸਤ 2020 ਨੂੰ ਜਦੋਂ ਐੱਮ.ਐੱਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਤਾਂ ਇਸ ਕ੍ਰਿਕਟਰ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰੈਨਾ ਭਾਵੇਂ ਦੇਸ਼-ਵਿਦੇਸ਼ ‘ਚ ਕ੍ਰਿਕਟ ਲੀਗ ਖੇਡਦਾ ਰਿਹਾ ਹੈ ਪਰ ਇਸ ਸਾਲ ਰੈਨਾ ਵਰਲਡ ਰੋਡ ਸੇਫਟੀ ਸੀਰੀਜ਼ ‘ਚ ਵੀ ਖੇਡ ਸਕਦੇ ਹਨ |

ਆਪਣੇ ਆਈ.ਪੀ.ਐੱਲ ਕਰੀਅਰ ਵਿੱਚ ਰੈਨਾ (Suresh Raina) ਨੇ 205 ਮੈਚ ਖੇਡੇ ਅਤੇ 5528 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ । ਰੈਨਾ ਆਈਪੀਐਲ ਵਿੱਚ ਸੀਐਸਕੇ ਲਈ ਖੇਡਦੇ ਸਨ। ਪਰ ਇਸ ਵਾਰ ਨਿਲਾਮੀ ਵਿੱਚ ਉਨ੍ਹਾਂ ਨੂੰ ਸੀਐਸਕੇ ਨੇ ਨਹੀਂ ਖਰੀਦਿਆ। ਤੁਹਾਨੂੰ ਦੱਸ ਦੇਈਏ ਕਿ ਹੁਣ ਰੈਨਾ ਰੋਡ ਵਰਲਡ ਸੇਫਟੀ ਸੀਰੀਜ਼ ਤੋਂ ਇਲਾਵਾ ਦੁਨੀਆ ਦੀ ਦੂਜੀ ਕ੍ਰਿਕਟ ਲੀਗ ‘ਚ ਵੀ ਹਿੱਸਾ ਲੈਂਦੇ ਨਜ਼ਰ ਆਉਣਗੇ।