Site icon TheUnmute.com

ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਵਿਜੇ ਮਾਲਿਆ ਨੂੰ ਦਿੱਤੀ ਚਿਤਾਵਨੀ

ਸੁਪਰੀਮ ਕੋਰਟ

ਚੰਡੀਗੜ੍ਹ 10 ਫਰਵਰੀ 2022: ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਇਕ ਵਾਰ ਮੁਸ਼ਕਲਾਂ ‘ਚ ਘਿਰ ਗਏ ਹਨ। ਸੁਪਰੀਮ ਕੋਰਟ ਨੇ ਉਸ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਉਲੰਘਣਾ ਲਈ 24 ਫਰਵਰੀ ਨੂੰ ਵਿਅਕਤੀਗਤ ਤੌਰ ‘ਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ | ਇਸ ਵਾਰ ਸੁਪਰੀਮ ਕੋਰਟ ਨੇ ਵੀ ਮਾਲਿਆ ਨੂੰ ਆਖ਼ਰੀ ਵਾਰ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ| ਇਸਦੇ ਨਾਲ ਹੀ ਅਦਾਲਤ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਲਿਆ ਪੇਸ਼ ਨਹੀਂ ਹੁੰਦਾ ਹੈ ਤਾਂ ਅਸੀਂ ਮਾਮਲੇ ਨੂੰ ਇਸ ਦੇ ਤਰਕਪੂਰਨ ਅੰਜਾਮ ਤੱਕ ਲੈ ਕੇ ਜਾਵਾਂਗੇ।

ਸੁਪਰੀਮ ਕੋਰਟ ਦੇ ਵਾਰ-ਵਾਰ ਵਲੋਂ ਮਨੀ ਲਾਂਡਰਿੰਗ ਮਾਮਲੇ ‘ਚ ਸੰਮਨ ਜਾਰੀ ਹੋਣ ਦੇ ਬਾਵਜੂਦ ਵੀ ਵਿਜੇ ਮਾਲਿਆ ਅਜੇ ਤੱਕ ਪੇਸ਼ ਨਹੀਂ ਹੋਏ। ਇਸਦੇ ਚੱਲਦੇ ਅਦਾਲਤ ਨੇ ਉਸ ਨੂੰ 2017 ‘ਚ ਮਾਣਹਾਨੀ ਦੇ ਕੇਸ ‘ਚ ਵੀ ਦੋਸ਼ੀ ਠਹਿਰਾਇਆ ਸੀ। ਜਿਕਰਯੋਗ ਹੈ ਕਿ ਅਦਾਲਤ ਦੇ ਲੰਬੇ ਇੰਤਜ਼ਾਰ ਦੇ ਬਾਵਜੂਦ ਮਾਲਿਆ ਇਸ ਮਾਮਲੇ ‘ਚ ਇਕ ਵਾਰ ਵੀ ਪੇਸ਼ ਨਹੀਂ ਹੋਏ।

ਪਿਛਲੇ ਸਾਲ ਹੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਅਸੀਂ ਹਮੇਸ਼ਾ ਲਈ ਵਿਜੇ ਮਾਲਿਆ ਦਾ ਇੰਤਜ਼ਾਰ ਨਹੀਂ ਕਰ ਸਕਦੇ। ਅਦਾਲਤ ਨੇ ਮਾਲਿਆ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ਵਿੱਚ 2017 ਦੇ ਫੈਸਲੇ ਦੀ ਸਮੀਖਿਆ ਲਈ ਮਾਲਿਆ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ। ਇਸ ਮਾਮਲੇ ‘ਚ ਮਾਲਿਆ ਨੂੰ ਨਿਆਂਇਕ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬੱਚਿਆਂ ਨੂੰ 40 ਮਿਲੀਅਨ ਅਮਰੀਕੀ ਡਾਲਰ ਭੇਜਣ ਲਈ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ 18 ਜਨਵਰੀ ਨੂੰ ਕੇਂਦਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਕੁਝ ਕਾਨੂੰਨੀ ਮੁੱਦਿਆਂ ਕਾਰਨ ਮਾਲਿਆ ਦੀ ਹਵਾਲਗੀ ‘ਚ ਦੇਰੀ ਹੋ ਰਹੀ ਹੈ।

Exit mobile version