ਚੰਡੀਗੜ੍ਹ, 9 ਅਗਸਤ 2024: ਸੁਪਰੀਮ ਕੋਰਟ (Supreme Court) ਨੇ ਮੁੰਬਈ ਕਾਲਜ (Mumbai College) ਦੇ ਸਰਕੂਲਰ ‘ਤੇ ਅੰਸ਼ਕ ਤੌਰ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਕੈਂਪਸ ਦੇ ਅੰਦਰ ਹਿਜਾਬ, ਬੁਰਕਾ, ਟੋਪੀ ਅਤੇ ਨਕਾਬ’ ‘ਤੇ ਪਾਬੰਦੀ ਲਗਾਈ ਸੀ। ਸੁਪਰੀਮ ਕੋਰਟ ਨੇ ਅੱਜ ਮੁੰਬਈ ਦੇ ਕਾਲਜ ਕੈਂਪਸ ‘ਚ ਹਿਜਾਬ, ਬੁਰਕਾ ਅਤੇ ਨਕਾਬ ਪਹਿਨਣ ‘ਤੇ ਪਾਬੰਦੀ ਨੂੰ ਬਰਕਰਾਰ ਰੱਖਣ ਵਾਲੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਹੈ ।
ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਨਵੰਬਰ ‘ਚ ਹੋਵੇਗੀ। ਇਸ ਤੋਂ ਪਹਿਲਾਂ 26 ਜੂਨ ਨੂੰ ਹਾਈਕੋਰਟ ਨੇ ਚੈਂਬਰ ਟਰਾਂਬੇ ਐਜੂਕੇਸ਼ਨ ਸੋਸਾਇਟੀ ਦੇ ਐਨਜੀ ਅਚਾਰੀਆ ਅਤੇ ਡੀਕੇ ਮਰਾਠੇ ਕਾਲਜ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।