Site icon TheUnmute.com

MP ਮਹੂਆ ਮੋਇਤਰਾ ਦੀ ਮੁਅੱਤਲੀ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲੋਕ ਸਭਾ ਸਕੱਤਰ ਜਨਰਲ ਤੋਂ ਮੰਗਿਆ ਜਵਾਬ

Mahua Moitra

ਚੰਡੀਗੜ੍ਹ, 03 ਜਨਵਰੀ 2024: ਸੁਪਰੀਮ ਕੋਰਟ ਨੇ ਅੱਜ ਤ੍ਰਿਣਮੂਲ ਕਾਂਗਰਸ ਪਾਰਟੀ (ਟੀ.ਐੱਮ.ਸੀ.) ਦੀ ਆਗੂ ਮਹੂਆ ਮੋਇਤਰਾ (Mahua Moitra) ਦੀ ਪਟੀਸ਼ਨ ‘ਤੇ ਉਸ ਨੂੰ ਕੈਸ਼ ਫਾਰ ਪੁੱਛਗਿੱਛ ਮਾਮਲੇ ‘ਚ ਲੋਕ ਸਭਾ ਤੋਂ ਬਾਹਰ ਕੀਤੇ ਜਾਣ ਵਿਰੁੱਧ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਦੋ ਹਫ਼ਤਿਆਂ ਵਿੱਚ ਇਸ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿੱਚ ਕਰੇਗੀ।

ਮਹੂਆ ਮੋਇਤਰਾ (Mahua Moitra) ਨੂੰ ਸਰਦ ਰੁੱਤ ਇਜਲਾਸ ਦੌਰਾਨ ਪੈਸੇ ਲੈਣ ਲਈ ਸਵਾਲ ਪੁੱਛਣ ਦੇ ਮਾਮਲੇ ਵਿੱਚ ਲੋਕ ਸਭਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਮੋਇਤਰਾ ਨੇ ਲੋਕ ਸਭਾ ਦੀ ਨੈਤਿਕਤਾ ਕਮੇਟੀ ‘ਤੇ ਬਿਨਾਂ ਲੋੜੀਂਦੇ ਸਬੂਤਾਂ ਅਤੇ ਮਨਮਾਨੀਆਂ ਦੇ ਫੈਸਲੇ ਲੈਣ ਦਾ ਦੋਸ਼ ਲਗਾਇਆ ਹੈ, ਜਿਸ ਨੇ ਉਸ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ। ਆਪਣੀ ਪਟੀਸ਼ਨ ‘ਚ ਮਹੂਆ ਮੋਇਤਰਾ ਨੇ ਮੁਅੱਤਲੀ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਨੈਤਿਕਤਾ ਕਮੇਟੀ ਦੀਆਂ ਖੋਜਾਂ ‘ਤੇ ਚਰਚਾ ਦੌਰਾਨ ਲੋਕ ਸਭਾ ‘ਚ ਆਪਣਾ ਬਚਾਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

Exit mobile version