July 3, 2024 11:31 am
Azam Khan

ਸੁਪਰੀਮ ਕੋਰਟ ਨੇ ਆਜ਼ਮ ਖਾਨ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਚੰਡੀਗੜ੍ਹ 08 ਫਰਵਰੀ 2022: ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ (Azam Khan) ਨੂੰ ਚੋਣਾਂ ਲਈ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਕਰਨ ਦਾ ਇੱਛੁਕ ਨਹੀਂ ਹੈ, ਆਜ਼ਮ ਖਾਨ (Azam Khan) ਹਾਈ ਕੋਰਟ ਜਾ ਕੇ ਜਲਦੀ ਸੁਣਵਾਈ ਦੀ ਮੰਗ ਕਰ ਸਕਦੇ ਹਨ। ਆਜ਼ਮ ਖਾਨ ਦੀ ਤਰਫੋਂ ਕਪਿਲ ਸਿੱਬਲ ਨੇ ਕਿਹਾ, “ਅਸੀਂ ਹਾਈ ਕੋਰਟ ਵੀ ਗਏ ਸੀ, ਤਿੰਨ ਵਾਰ ਛੇਤੀ ਸੁਣਵਾਈ ਦੀ ਮੰਗ ਕੀਤੀ ਸੀ, ਮਹੀਨਿਆਂ ਤੋਂ ਕੋਈ ਸੁਣਵਾਈ ਨਹੀਂ ਹੋਈ। ਖਾਨ ਨੇ ਕੁਝ ਨਹੀਂ ਕੀਤਾ, ਫਿਰ ਵੀ ਜੇਲ੍ਹ ਵਿੱਚ, ਰਾਤੋ ਰਾਤ 25 ਐਫਆਈਆਰ ਦਰਜ ਕੀਤੀਆਂ।

ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਆਜ਼ਮ ਨੇ ਚੋਣ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਅਦਾਲਤ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦੀ ਅਪੀਲ ਕੀਤੀ ਹੈ। SC ਨੇ ਸਪਾ ਨੇਤਾ ਆਜ਼ਮ ਖਾਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ

ਜਾਅਲਸਾਜ਼ੀ ਅਤੇ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਦੇ ਦੋਸ਼ਾਂ ‘ਚ ਸੀਤਾਪੁਰ ਜੇਲ ‘ਚ 2 ਸਾਲ ਤੋਂ ਬੰਦ ਆਜ਼ਮ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਉਸ ਖਿਲਾਫ ਚੱਲ ਰਹੇ ਮਾਮਲਿਆਂ ‘ਚ ਕਾਰਵਾਈ ਦੀ ਰਫਤਾਰ ਮੱਠੀ ਪੈ ਰਹੀ ਹੈ। ਇਸ ਪਿੱਛੇ ਸਿਆਸੀ ਸਾਜ਼ਿਸ਼ ਦੱਸਦਿਆਂ ਆਜ਼ਮ ਨੇ ਕਿਹਾ ਹੈ ਕਿ ਲੋਕਤਾਂਤਰਿਕ ਪ੍ਰਕਿਰਿਆ ਵਿਧਾਨ ਸਭਾ ਚੋਣਾਂ ‘ਚ ਹਿੱਸਾ ਲੈਣ ਲਈ ਉਸ ਨੂੰ ਅੰਤਰਿਮ ਜ਼ਮਾਨਤ ਮਿਲਣੀ ਜ਼ਰੂਰੀ ਹੈ। ਆਜ਼ਮ ਖਾਨ ਲਈ ਸਿੱਬਲ ਨੇ ਕਿਹਾ, “ਆਜ਼ਮ ਖਾਨ ਖਿਲਾਫ 87 ਮਾਮਲੇ ਦਰਜ ਹਨ। ਉਨ੍ਹਾਂ ਨੂੰ 83 ਮਾਮਲਿਆਂ ‘ਚ ਜ਼ਮਾਨਤ ਮਿਲ ਚੁੱਕੀ ਹੈ, ਜਦਕਿ ਤਿੰਨ ਮਾਮਲਿਆਂ ‘ਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੂਬਾ ਨਹੀਂ ਚਾਹੁੰਦਾ ਕਿ ਉਹ ਚੋਣ ਪ੍ਰਚਾਰ ‘ਚ ਹਿੱਸਾ ਲੈਣ।