Site icon TheUnmute.com

Supreme Court: ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਜ਼ਮਾਨਤ

ਸੁਪਰੀਮ ਕੋਰਟ

ਚੰਡੀਗੜ੍ਹ 09 ਮਾਰਚ 2022: ਸੁਪਰੀਮ ਕੋਰਟ (Supreme Court) ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਇੱਕ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਤਤਕਾਲੀ ਪ੍ਰਧਾਨ ਮੰਤਰੀ ਦੇ ਕਤਲ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਤ ਦੋਸ਼ੀਆਂ ‘ਚੋਂ ਪੇਰਾਰੀਵਲਨ ਨੂੰ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ। ਅਦਾਲਤ ‘ਚ ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਬੀਆਰ ਗਵਈ ਦੀ ਬੈਂਚ ਨੇ ਇਸ ਤੱਥ ਨੂੰ ਧਿਆਨ ‘ਚ ਰੱਖਦਿਆਂ ਜ਼ਮਾਨਤ ਦਿੱਤੀ ਕਿ ਪੇਰਾਰੀਵਲਨ ਕਰੀਬ 32 ਸਾਲਾਂ ਤੋਂ ਜੇਲ੍ਹ ‘ਚ ਹੈ।

ਇਸ ਦੌਰਾਨ ਜੱਜਾਂ ਦੇ ਬੈਂਚ ਨੇ ਜ਼ਮਾਨਤ ਦੇ ਹੁਕਮ ‘ਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਇੱਕ ਦੋਸ਼ੀ  30 ਸਾਲ ਤੋਂ ਵੱਧ ਸਮਾਂ ਜੇਲ੍ਹ ‘ਚ  ਕੱਟ ਚੁੱਕਾ ਹੈ । ਜਿਸ ਕਾਰਨ ਸਾਡਾ ਮੰਨਣਾ ਹੈ ਕਿ ਕੇਂਦਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਉਹ ਜ਼ਮਾਨਤ ‘ਤੇ ਰਿਹਾਅ ਹੋਣ ਦਾ ਹੱਕਦਾਰ ਹੈ। ਅਦਾਲਤ ਨੇ ਇਹ ਹੁਕਮ ਪੇਰਾਰੀਵਲਨ ਵੱਲੋਂ 2016 ‘ਚ ਦਾਇਰ ਵਿਸ਼ੇਸ਼ ਪਟੀਸ਼ਨ ‘ਚ ਦਿੱਤਾ ਸੀ। ਪਿਛਲੇ ਦਿਨੀਂ, ਮਦਰਾਸ ਹਾਈ ਕੋਰਟ ਨੇ ਪੇਰਾਰੀਵਲਨ ਦੀ ਸਜ਼ਾ ਨੂੰ ਘਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਅਦਾਲਤ ਨੇ ਕਿਹਾ ਜ਼ਮਾਨਤ ਪਟੀਸ਼ਨ ‘ਤੇ ਪੇਰਾਰੀਵਲਨ ਫਿਲਹਾਲ ਪੈਰੋਲ ‘ਤੇ ਹਨ। ਉਸ ਨੂੰ ਪਹਿਲਾਂ ਵੀ ਤਿੰਨ ਵਾਰ ਪੈਰੋਲ ਮਿਲ ਚੁੱਕੀ ਹੈ। ਇਸਦੇ ਨਾਲ ਹੀ ਬੈਂਚ ਨੇ ਕਿਹਾ ਕਿ ਜ਼ਮਾਨਤ ਹੇਠਲੀ ਅਦਾਲਤ ਦੀਆਂ ਸ਼ਰਤਾਂ ਮੁਤਾਬਕ ਹੋਵੇਗੀ। ਨਾਲ ਹੀ, ਪਟੀਸ਼ਨਕਰਤਾ ਨੂੰ ਹਰ ਮਹੀਨੇ ਦੇ ਪਹਿਲੇ ਹਫ਼ਤੇ ਜੋਲਾਰਪੇੱਟਾਈ (ਉਸ ਦੇ ਜੱਦੀ ਸਥਾਨ) ਵਿਖੇ ਸਥਾਨਕ ਪੁਲਿਸ ਨੂੰ ਰਿਪੋਰਟ ਕਰਨੀ ਪੈਂਦੀ ਹੈ।

Exit mobile version