Site icon TheUnmute.com

ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਦੀ ਮੌਜੂਦਗੀ ‘ਚ EVM ਦਾ ਪੂਰਕ ਰੈਂਡਮਾਈਜੇਸ਼ਨ ਦਾ ਕੰਮ ਮੁਕੰਮਲ

Randomization

ਐਸ.ਏ.ਐਸ.ਨਗਰ, 28 ਮਈ, 2024: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਸੂਚਨਾ ਵਿਗਿਆਨ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ, ਮੋਹਾਲੀ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਈ.ਵੀ.ਐਮਜ਼ ਦੀ ਪੂਰਕ (ਸਪਲੀਮੈਂਟਰੀ) ਰੈਂਡਮਾਈਜੇਸ਼ਨ (Randomization) ਦਾ ਕੰਮ ਮੁਕੰਮਲ ਕੀਤਾ।

ਉਨ੍ਹਾਂ ਕਿਹਾ ਕਿ ਈ.ਵੀ.ਐਮਜ਼ ਦੀ ਕਮਿਸ਼ਨਿੰਗ (ਮਤਦਾਨ ਲਈ ਤਿਆਰ ਕਰਨਾ) ਪ੍ਰਕਿਰਿਆ ਤੋਂ ਬਾਅਦ ਇਹ ਪਾਇਆ ਗਿਆ ਕਿ ਗੈਰ-ਕਾਰਜਸ਼ੀਲ ਈ.ਵੀ.ਐਮਜ਼ ਨੂੰ ਬਦਲਣ ਦੀ ਲੋੜ ਹੈ ਅਤੇ ਹਰੇਕ ਹਲਕੇ ਵਿੱਚ 20 ਪ੍ਰਤੀਸ਼ਤ ਦੇ ਰਾਖਵੇਂ ਸਟਾਕ ਨੂੰ ਵੀ ਪੂਰਾ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੜ, ਐਸ.ਏ.ਐਸ.ਨਗਰ ਅਤੇ ਡੇਰਾਬੱਸੀ ਹਲਕਿਆਂ ਵਿੱਚ ਕੁੱਲ 825 ਬੂਥ ਹਨ, ਜਿੱਥੇ ਆਨੰਦਪੁਰ ਸਾਹਿਬ ਅਤੇ ਪਟਿਆਲਾ ਸੰਸਦੀ ਹਲਕਿਆਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਕਾਰਨ ਹਰੇਕ ਈ ਵੀ ਐਮ ਨੂੰ ਦੋ-ਦੋ ਬੈਲੇਟ ਯੂਨਿਟਾਂ ਨਾਲ ਜੋੜਿਆ ਜਾਣਾ ਹੈ (ਇੱਕ ਬੈਲਟ ਯੂਨਿਟ ਵਿੱਚ ਸਮੇਤ ਨੋਟਾ 16 ਉਮੀਦਵਾਰਾਂ ਦੇ ਨਾਮ ਸ਼ਾਮਲ ਹੋ ਸਕਦੇ ਹਨ)।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੜ ਵਿੱਚ 278, ਐਸ ਏ ਐਸ ਨਗਰ ਵਿੱਚ 249+2 (ਸਹਾਇਕ ਬੂਥ) ਅਤੇ ਡੇਰਾਬੱਸੀ ਵਿੱਚ 291+5 (ਸਹਾਇਕ ਬੂਥ) ਹਨ। ਰੈਂਡਮਾਈਜੇਸ਼ਨ ਦੌਰਾਨ ਏ ਡੀ ਸੀ (ਜੀ) ਵਿਰਾਜ ਐਸ ਟਿੜਕੇ, ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਈ ਵੀ ਐਮਜ਼ ਲਈ ਨੋਡਲ ਅਫਸਰ ਆਸ਼ੀਸ਼ ਕਥੂਰੀਆ ਤੇ ਤਹਿਸੀਲਦਾਰ ਚੋਣ ਸੰਜੇ ਕੁਮਾਰ ਵੀ ਹਾਜ਼ਰ ਸਨ।

Exit mobile version