Site icon TheUnmute.com

ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਆਪਣੇ ਪਤੀ ਧਨੁਸ਼ ਤੋਂ ਲਿਆ ਤਲਾਕ

Dhanush

ਚੰਡੀਗੜ੍ਹ 18 ਜਨਵਰੀ 2022: ਸਾਊਥ ਦੇ ਸੁਪਰਸਟਾਰ ਰਜਨੀਕਾਂਤ (Superstar Rajinikant )ਦੀ ਬੇਟੀ ਐਸ਼ਵਰਿਆ (Aishwarya) ਆਪਣੇ ਪਤੀ ਧਨੁਸ਼ (Dhanush) ਤੋਂ ਤਲਾਕ ਲੈ ਰਹੀ ਹੈ। ਇਸ ਦੀ ਜਾਣਕਾਰੀ ਖੁਦ ਧਨੁਸ਼ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਧਨੁਸ਼ ਵੀ ਸਾਊਥ ਦੇ ਵੱਡੇ ਸੁਪਰਸਟਾਰ ਹਨ। ਧਨੁਸ਼ ਅਤੇ ਐਸ਼ਵਰਿਆ ਨੇ ਵਿਆਹ ਦੇ 18 ਸਾਲ ਬਾਅਦ ਆਪਸ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ।ਐਸ਼ਵਰਿਆ ਰਜਨੀਕਾਂਤ ਦੀ ਛੋਟੀ ਬੇਟੀ ਹੈ। ਰਜਨੀਕਾਂਤ ਦੀਆਂ ਦੋ ਬੇਟੀਆਂ ਹਨ। ਵੱਡੀ ਬੇਟੀ ਦਾ ਨਾਂ ਸੁੰਦਰਿਆ ਹੈ। ਸੌਂਦਰਿਆ ਦਾ ਵਿਆਹੁਤਾ ਜੀਵਨ ਵੀ ਠੀਕ ਨਹੀਂ ਚੱਲ ਰਿਹਾ ਸੀ। ਸਾਲ 2017 ਵਿੱਚ ਉਸਦਾ ਪਤੀ ਅਸ਼ਵਿਨ ਰਾਮਕੁਮਾਰ ਤੋਂ ਤਲਾਕ ਹੋ ਗਿਆ ਸੀ।ਤਲਾਕ ਤੋਂ ਦੋ ਸਾਲ ਬਾਅਦ ਸੌਂਦਰਿਆ ਨੇ ਬਿਜ਼ਨੈੱਸਮੈਨ ਅਤੇ ਐਕਟਰ ਵਿਸ਼ਾਗਨ ਵਾਂਗਾਮੁਡੀ ਨਾਲ ਵਿਆਹ ਕੀਤਾ।ਇਹ ਵੀ ਵਿਸ਼ਗਨ ਦਾ ਦੂਜਾ ਵਿਆਹ ਸੀ।
ਉਨ੍ਹਾਂ ਦਾ ਵਿਆਹ ਇੱਕ ਮੈਗਜ਼ੀਨ ਦੀ ਸੰਪਾਦਕ ਕਨਿਕਾ ਕੁਮਾਰਨ ਨਾਲ ਹੋਇਆ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ।ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਨੇ ਸਾਲ 2004 ਵਿੱਚ ਸਾਊਥ ਦੇ ਸੁਪਰਸਟਾਰ ਧਨੁਸ਼ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਦੋ ਬੱਚੇ ਹਨ। ਬੱਚਿਆਂ ਦੇ ਨਾਮ ਯਾਤਰਾ ਅਤੇ ਲਿੰਗਾ ਹਨ।

Exit mobile version