Sunil Kumar Jakhar

ਸੁਨੀਲ ਕੁਮਾਰ ਜਾਖੜ ਦਾ ਕਾਂਗਰਸ ਪਾਰਟੀ ਨੂੰ ਛੱਡਣਾ ਦੁਖਦਾਈ : ਡਾ. ਰਾਜ ਕੁਮਾਰ ਵੇਰਕਾ

ਚੰਡੀਗੜ੍ਹ 14 ਮਈ 2022 : ਲੰਮੇ ਸਮੇਂ ਤੋਂ ਸੁਨੀਲ ਕੁਮਾਰ ਜਾਖੜ (Sunil Kumar Jakhar) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਨਾਰਾਸ਼ ਚੱਲ ਰਹੇ ਸਨ ਅਤੇ ਉਨ੍ਹਾਂ ਵੱਲੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ ਹੈ ਜਿਸ ਤੇ ਹੁਣ ਕਾਂਗਰਸੀ ਨੇਤਾ ਡਾ. ਰਾਜ ਕੁਮਾਰ ਵੇਰਕਾ (Dr. Raj Kumar Verka)ਦਾ ਵੀ ਬਿਆਨ ਸਾਹਮਣੇ ਆਇਆ ਹੈ |ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਸਨ ਅਤੇ ਉਨ੍ਹਾਂ ਨੂੰ ਪਾਰਟੀ ਨੂੰ ਅਲਵਿਦਾ ਨਹੀਂ ਕਹਿਣਾ ਚਾਹੀਦਾ ਸੀ ਉਨ੍ਹਾਂ ਨੇ ਕਿਹਾ ਕਿ ਹੁਣ ਇਸ ਵੇਲੇ ਕਾਂਗਰਸ ਪਾਰਟੀ ਨੂੰ ਛੋਟੇ ਵਰਕਰ ਅਤੇ ਵੱਡੇ ਵਰਕਰਾਂ ਦੀ ਜ਼ਰੂਰਤ ਹੈ ਜੋ ਕਿ ਪੰਜਾਬ ਵਿੱਚ ਉਸ ਨੂੰ ਦੁਬਾਰਾ ਖੜ੍ਹਾ ਕਰ ਸਕਣ ਅਤੇ ਸੁਨੀਲ ਕੁਮਾਰ ਜਾਖੜ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਾ ਦੁਖਦਾਈ ਹੈ |

ਇੱਥੇ ਜ਼ਿਕਰਯੋਗ ਹੈ ਕਿ ਸੁਨੀਲ ਕੁਮਾਰ ਜਾਖੜ (Sunil Kumar Jakhar) ਵੱਲੋਂ ਅੱਜ ਲਾਈਵ ਹੋ ਕੇ ਕਾਂਗਰਸ ਪਾਰਟੀ ਤੋਂ ਅਲਵਿਦਾ ਕਹਿ ਦਿੱਤਾ | ਜਿਸ ਤੋਂ ਬਾਅਦ ਹੁਣ ਕਾਂਗਰਸੀ ਨੇਤਾਵਾਂ ਦੇ ਵੀ ਬਿਆਨ ਆਉਣੇ ਸਾਹਮਣੇ ਸ਼ੁਰੂ ਹੋ ਚੁੱਕੇ ਹਨ ਉੱਥੇ ਹੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਕਾਫ਼ੀ ਨਾਰਾਜ਼ ਚੱਲ ਰਹੇ ਸਨ ਅਤੇ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਦਲਿਤ ਭਾਈਚਾਰੇ ਤੇ ਉੱਤੇ ਵੀ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਸੁਨੀਲ ਕੁਮਾਰ ਜਾਖੜ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਸੁਨੀਲ ਕੁਮਾਰ ਜਾਖੜ ਕਿਸ ਪਾਰਟੀ ਵੱਲ ਜਾਂਦੇ ਹਨ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ |

Scroll to Top