ਚੰਡੀਗੜ੍ਹ 24 ਮਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ’ਤੇ ਭਾਜਪਾ ਆਗੂ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਹੈ। ਭਾਜਪਾ ਆਗੂ ਜਾਖੜ ਨੇ ਟਵੀਟ ਕਰ ਕਿਹਾ ਕਿ ਪਹਿਲੀ ਨਜ਼ਰੇ ਇਹ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਬਹੁਤ ਦਲੇਰੀ ਵਾਲਾ ਕਦਮ ਨਜ਼ਰ ਆਉਂਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਧਾਇਕਾਂ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਨੂੰ ਦੇਖਦਿਆਂ ‘ਆਪ’ ਵੱਲੋਂ ਆਪਣੇ ਹੀ ਮੰਤਰੀ ’ਤੇ ਸਟਿੰਗ ਆਪ੍ਰੇਸ਼ਨ ਕਰਕੇ ਇਸ ਕਮਜ਼ੋਰੀ ਨੂੰ ਨੇਕੀ ’ਚ ਬਦਲਣ ਲਈ ਅਜਿਹਾ ਕਦਮ ਇਕ ਚਲਾਕੀ ਭਰੀ ਚਾਲ ਹੋ ਸਕਦੀ ਹੈ। ਇਸ ਨੂੰ ਹੀ ਇਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਕਿਹਾ ਜਾ ਸਕਦਾ ਹੈ।
Prima facie a very bold step on part of @BhagwantMann.
But with reports of so many MLAs facing criminal charges, such a move could be a clever ploy of @AAP to turn this weakness in to a virtue by doing a sting operation on its own minister.
Killing two birds with one stone !
— Sunil Jakhar (@sunilkjakhar) May 24, 2022