Sunil Jakhar

ਸੁਨੀਲ ਜਾਖੜ ਨੇ ਗਰੁੱਪ ਜੀ-23 ਦੀ ਮੀਟਿੰਗ ਨੂੰ ਲੈ ਕੇ ਕਾਂਗਰਸ ਹਾਈਕਮਾਨ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 23 ਮਾਰਚ 2022: ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਪੰਜਾਬ ਕਾਂਗਰਸ ‘ਚ ਪੈਦਾ ਹੋਇਆ ਬਗਾਵਤ ਦਾ ਸਿਲਸਿਲਾ ਜਾਰੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar)  ਨੇ ਕਾਂਗਰਸ ਹਾਈਕਮਾਨ ’ਤੇ ਨਰਾਜ਼ਗੀ ਜਤਾਈ। ਇਸ ਦੌਰਾਨ ਸੁਨੀਲ ਜਾਖੜ ਨੇ ਗਰੁੱਪ ਜੀ-23 ਨੂੰ ਮਨਾਉਣ ਦੀਆਂ ਸੋਨੀਆ ਗਾਂਧੀ ਦੀਆਂ ਕੋਸ਼ਿਸ਼ ਦਾ ਵਿਰੋਧ ਕੀਤਾ ਹੈ।

ਸੁਨੀਲ ਜਾਖੜ (Sunil Jakhar) ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕਰਦਿਆਂ ਲਿਖਿਆ ਕਿ ‘ਝੁੱਕ ਕੇ ਸਲਾਮ ਕਰਨ ‘ਚ ਕੀ ਹਰਜ਼ ਹੈ ਪਰ ਸਿਰ ਇੰਨਾ ਨਾ ਝੁਕਾਓ ਕਿ ਦਸਤਾਰ ਹੀ ਡਿੱਗ ਜਾਵੇ।’ ਉਨ੍ਹਾਂ ਨੇ ਜੀ-23 ਦੇ ਆਗੂਆਂ ਨਾਲ ਮੀਟਿੰਗ ਸੰਬੰਧੀ ਅਖ਼ਬਾਰਾਂ ਦੀਆਂ ਹੈੱਡਲਾਈਨ ਵੀ ਟਵੀਟ ਕੀਤੀਆਂ ਹਨ। ਉਨ੍ਹਾਂ ਆਖਿਆ ਹੈ ਕਿ ਨਾਰਾਜ਼ ਲੋਕਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣ ਨਾਲ ਨਾ ਸਿਰਫ ਰੁਤਬਾ ਕਮਜ਼ੋਰ ਹੁੰਦਾ ਹੈ, ਸਗੋਂ ਉਸ ਨਾਲ ਬਗਾਵਤ ਨੂੰ ਹੋਰ ਬਲ ਮਿਲਦਾ ਹੈ। ਇਸ ਨਾਲ ਕੈਡਰ ਵੀ ਨਿਰਾਸ਼ ਹੋਵੇਗਾ ਅਤੇ ਉਨ੍ਹਾਂ ‘ਚ ਅਸਹਿਮਤੀ ਵਧੇਗੀ।

ਜਿਕਰਯੋਗ ਹੈ ਕਿ ਹੈ ਕਿ ਪੰਜਾਬ ਸਮੇਤ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਚੋਣਾਂ ‘ਚ ਪੰਜਾਬ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 70 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ ਮਹਿਜ਼ 18 ਸੀਟਾਂ ’ਤੇ ਰਹਿ ਗਈ। ਇਸੇ ਤਰ੍ਹਾਂ ਬਾਕੀ ਚਾਰ ਸੂਬਿਆਂ ‘ਚ ਵੀ ਕਾਂਗਰਸ ਦੀ ਹੋਈ ਕਰਾਰੀ ਹਾਰ ਤਾਂ ਬਾਅਦ ਜੀ-23 ਦੇ ਆਗੂਆਂ ਨੇ ਗਾਂਧੀ ਪਰਿਵਾਰ ਦੀ ਅਗਵਾਈ ’ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਸ਼ੁਰੂ ਕੀਤੀ, ਜਿਸ ਵਿਚ ਪੰਜਾਬ ਤੋਂ ਕਾਂਗਰਸ ਦੇ ਸਾਂਸਦ ਮੈਂਬਰ ਮਨੀਸ਼ ਤਿਵਾੜੀ ਵੀ ਸ਼ਾਮਲ ਹਨ। ਸੋਨੀਆ ਗਾਂਧੀ ਦੀ ਇਹ ਪਹਿਲ ਸੁਨੀਲ ਜਾਖੜ ਨੇ ਸਵਾਲ ਚੁੱਕੇ ਹਨ

Scroll to Top