TheUnmute.com

ਸੁਨੀਲ ਜਾਖੜ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 28 ਨਵੰਬਰ 2021 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹਰ ਰੋਜ਼ ਪੰਜਾਬ ਦੀ ਸਿਆਸਤ ‘ਤੇ ਹਮਲੇ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਟਵੀਟ ਕਰਕੇ ਪੰਜਾਬ ਦੀ ਸਿਆਸਤ ਨੂੰ ਡਰਾਮਾ ਕਰਾਰ ਦਿੱਤਾ ਹੈ। ਸੁਨੀਲ ਜਾਖੜ ਨੇ ਟਵੀਟ ਕਰਕੇ ਪੰਜਾਬ ‘ਚ ਲਿਖਿਆ, ‘ਡਰਾਮਾ’ ਨਵੀਂ ਸਿਆਸੀ ਕਰੰਸੀ ਹੈ- ਜਿਵੇਂ ਕ੍ਰਿਪਟੋ ਕਰੰਸੀ, ਵਿਕਰੀ ‘ਤੇ ਜ਼ਿਆਦਾ ਪਰ ਭਰੋਸੇਯੋਗਤਾ ‘ਤੇ ਘੱਟ।


ਦੱਸਦਈਏ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਹਨ। ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸੁਨੀਲ ਜਾਖੜ ਕਈ ਮੌਕਿਆਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਇੰਨਾ ਹੀ ਨਹੀਂ ਜਦੋਂ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਸੁਨੀਲ ਜਾਖੜ ਦਾ ਨਾਂ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਸੀ। ਹਾਲਾਂਕਿ ਸੁਨੀਲ ਜਾਖੜ ਨੂੰ ਨਵਜੋਤ ਸਿੱਧੂ ਦਾ ਸਮਰਥਨ ਨਹੀਂ ਮਿਲਿਆ।

Exit mobile version