July 4, 2024 5:33 pm
Sunil Chhetri

ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ‘ਚ ਬਣਾਇਆ ਰਿਕਾਰਡ, ਪਹਿਲੇ 5 ਟਾਪ ਸਕੋਰਰਾਂ ‘ਚ ਸ਼ਾਮਲ

ਚੰਡੀਗੜ੍ਹ 15 ਜੂਨ 2022: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ (Sunil Chhetri) ਨੇ ਅੰਤਰਰਾਸ਼ਟਰੀ ਫੁੱਟਬਾਲ ‘ਚ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਸੁਨੀਲ ਛੇਤਰੀ ਹੁਣ ਸੰਯੁਕਤ ਪੰਜਵੇਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਸੁਨੀਲ ਛੇਤਰੀ ਨੇ ਮੰਗਲਵਾਰ ਨੂੰ ਹਾਂਗਕਾਂਗ ਖਿਲਾਫ ਏਐਫਸੀ ਏਸ਼ੀਅਨ ਕੱਪ ਕੁਆਲੀਫਾਇਰ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ।

ਭਾਰਤੀ ਫੁੱਟਬਾਲ ਦੀ ਟੀਮ ਨੇ 4-0 ਦੀ ਜਿੱਤ ਹਾਸਲ ਕੀਤੀ | ਇਸ ਮੈਚ ‘ਚ ਉਸ ਨੇ ਆਪਣਾ 84ਵਾਂ ਗੋਲ ਕਰਕੇ ਨਵਾਂ ਰਿਕਾਰਡ ਬਣਾਇਆ। ਉਸ ਨੇ ਹੁਣ ਮਹਾਨ ਰੀਅਲ ਮੈਡ੍ਰਿਡ ਅਤੇ ਹੰਗਰੀ ਦੇ ਖਿਡਾਰੀ ਫੇਰੇਂਕ ਪੁਸਕਾਸ ਦੇ ਅੰਤਰਰਾਸ਼ਟਰੀ ਕਾਰਨਾਮੇ ਦੀ ਬਰਾਬਰੀ ਕਰ ਲਈ ਹੈ ਅਤੇ ਪਹਿਲੇ ਪੰਜ ਟਾਪ ਸਕੋਰਰਾਂ ਵਿੱਚ ਸ਼ਾਮਲ ਕੀਤੇ ਗਏ ਹਨ।