TheUnmute.com

ਸੁਖਪਾਲ ਖਹਿਰਾ ਨੇ ਸੁਮੇਧ ਸੈਣੀ ਨੂੰ ਦਿੱਤੀ ਰਾਹਤ ‘ਤੇ ਪੰਜਾਬ ਸਰਕਾਰ ਨੂੰ ਘੇਰਿਆ

ਚੰਡੀਗੜ੍ਹ 09 ਅਪ੍ਰੈਲ 2022: ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ‘ਤੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਤਿੱਖੇ ਹਮਲੇ ਕੀਤੇ ਜਾ ਰਹੇ ਹਨ । ਇਸ ਦੌਰਾਨ ਕਾਂਗਰਸੀ ਆਗੂ ਸੁਖਪਾਲ ਖਹਿਰਾ (Sukhpal Khaira) ਨੇ ਬੀਤੇ ਕੱਲ੍ਹ ਹਾਈਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਦਿੱਤੀ ਰਾਹਤ ‘ਤੇ ਸਵਾਲ ਚੁੁੱਕਦਿਆਂ ਪੰਜਾਬ ਸਰਕਾਰ ਨੂੰ ਘੇਰਿਆ | ਸੁਖਪਾਲ ਖਹਿਰਾ (Sukhpal Khaira) ਨੇ ਕਿਹਾ ਕਿ “ਬਹਿਬਲ ਕਲਾਂ ਕਤਲੇਆਮ ਅਤੇ ਬੇਅਦਬੀ ਮਾਮਲਿਆਂ ਵਿੱਚ ਆਪਣੀ ਨਾਪਾਕ ਭੂਮਿਕਾ ਦੇ ਬਾਵਜੂਦ ਸਰਕਾਰ ਨੇ ਸੁਮੇਧ ਸੈਣੀ ਦੇ ਕੇਸ ਨੂੰ ਹਾਈ ਕੋਰਟ ਵਿੱਚ ਨਰਮੀ ਨਾਲ ਪੇਸ਼ ਕੀਤਾ ਕਿਉਂਕਿ ਉਹ 2015 ਵਿੱਚ ਡੀਜੀਪੀ ਵਜੋਂ ਬਾਦਲਾਂ ਦੀ ਨੀਲੀ ਅੱਖਾਂ ਵਾਲਾ ਅਫਸਰ ਸੀ!” ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਕੀਤਾ ਕਿ “ਕੀ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ “ਬੇਅਦਬੀ” ਕੇਸਾਂ ਨੂੰ ਹੱਲ ਕਰਨਗੇ?”

Sukhpal Khaira

Exit mobile version