Site icon TheUnmute.com

ਗੈਂਗਸਟਰਾਂ ਦੇ ਮੁੱਦੇ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਘੇਰੀ BJP

14 ਅਕਤੂਬਰ 2024: ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ ,ਦੱਸ ਦੇਈਏ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਪੰਜਾਬ ਦੇ ਵਿਚ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ| ਉੱਥੇ ਹੀ ਹੁਣ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ BJP ਨੂੰ ਘੇਰਿਆ ਹੈ| ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਰਾਜਸਥਾਨ ਤੇ ਗੁਜਰਾਤ ਦੀ ਜੇਲ ਦੇ ਵਿਚ ਬੰਦ ਹਨ,ਰੰਧਾਵਾ ਨੇ ਕਿਹਾ ਕਿ ਦੋਵੇਂ ਜੇਲ੍ਹਾਂ ਤੋਂ ਆਪਣੇ ਗੈਂਗ ਆਪਰੇਟ ਕਰ ਰਹੇ ਹਨ, ਅਤੇ ਇਹ ਦੋਵੇਂ ਦੇਸ਼ ਦੇ ਮਸ਼ਹੂਰ ਕਲਾਕਾਰਾਂ, ਕਾਰੋਬਾਰੀਆਂ, ਸਿਆਸਤਦਾਨਾਂ ਤੋਂ ਪੈਸੇ ਮੰਗਦੇ ਹਨ, ਜੇਕਰ ਕੋਈ ਉਨ੍ਹਾਂ ਨੂੰ ਪੈਸੇ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ , ਦੱਸ ਦੇਈਏ ਕਿ ਦੋਵੇ ਹੀ ਜੇਲ੍ਹਾਂ BJP ਸ਼ਾਸਿਤ ਰਾਜਾਂ ਦੇ ਵਿੱਚ ਹਨ|

ਉੱਥੇ ਹੀ ਅੱਗੇ ਰੰਧਾਵਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ, ਭਾਜਪਾ ਦੇ ਕਿਹੜੇ ਆਗੂ ਨੂੰ ਫਿਰੌਤੀ ਦੇ ਪੈਸੇ ਮਿਲ ਰਹੇ ਹਨ, ਇਹਨਾਂ ਗੈਂਗਸਟਰਾਂ ਨੂੰ ਕੌਣ ਬਚਾ ਰਿਹਾ ਹੈ ਅਤੇ ਦੇਸ਼ ਦਾ ਗ੍ਰਹਿ ਮੰਤਰੀ ਇਹ ਸਭ ਕਿਉਂ ਨਹੀਂ ਦੇਖ ਰਿਹਾ ਹੈ|

ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਬਾਰੇ ਜਾਣਕਾਰੀ X ‘ਤੇ ਸਾਂਝੀ ਕਰਦਿਆਂ ਲਿਖਿਆ- ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੁਜਰਾਤ ਅਤੇ ਰਾਜਸਥਾਨ ਦੀ ਜੇਲ੍ਹ ਵਿੱਚ ਹਨ, ਦੋਵੇਂ ਜੇਲ੍ਹਾਂ @BJP4ਭਾਰਤ ਸ਼ਾਸਿਤ ਰਾਜਾਂ ਵਿੱਚ ਹਨ ਅਤੇ ਇਹ ਦੋਵੇਂ ਦੇਸ਼ ਦੇ ਮਸ਼ਹੂਰ ਕਲਾਕਾਰਾਂ, ਕਾਰੋਬਾਰੀਆਂ, ਸਿਆਸਤਦਾਨਾਂ ਤੋਂ ਪੈਸੇ ਮੰਗਦੇ ਹਨ, ਜੇਕਰ ਕੋਈ ਉਨ੍ਹਾਂ ਨੂੰ ਪੈਸੇ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ..‼️

ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਕਿ ਭਾਜਪਾ ਦੇ ਕਿਹੜੇ ਆਗੂ ਨੂੰ ਫਿਰੌਤੀ ਦੇ ਪੈਸੇ ਮਿਲ ਰਹੇ ਹਨ…ਇਹਨਾਂ ਗੈਂਗਸਟਰਾਂ ਨੂੰ ਕੌਣ ਬਚਾ ਰਿਹਾ ਹੈ….ਅਤੇ ਦੇਸ਼ ਦਾ ਗ੍ਰਹਿ ਮੰਤਰੀ ਇਹ ਸਭ ਕਿਉਂ ਨਹੀਂ ਦੇਖ ਰਿਹਾ…

 

 

Exit mobile version