Site icon TheUnmute.com

ਸੁਖਜਿੰਦਰ ਸਿੰਘ ਕੌਣੀ ਨੇ ਅਖਤਿਆਰੀ ਕੋਟੇ ‘ਚੋਂ ਦਿੱਤੀ ਗ੍ਰਾਂਟ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੀਤਾ ਉਦਘਾਟਨ

CCTV cameras

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 15 ਫਰਵਰੀ 2024: ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਨੇ ਅੱਜ ਆਪਣੇ ਅਖਤਿਆਰੀ ਕੋਟੇ ਦੀ ਗਰਾਂਟ ਵਿੱਚੋਂ 10 ਲੱਖ ਰੁਪਏ ਖਰਚ ਕਰਕੇ ਗਿੱਦੜਬਾਹਾ ਵਿਖੇ ਜਨਤਕ ਸੁਰੱਖਿਆ ਲਈ ਲਗਵਾਏ ਗਏ ਸੀਸੀਟੀਵੀ ਕੈਮਰਿਆਂ (CCTV cameras) ਦਾ ਉਦਘਾਟਨ ਕੀਤਾ ।

ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਲਈ ਆਮ ਲੋਕ ਬਹੁਤ ਮਹੱਤਵਪੂਰਨ ਹਨ ਇਸੇ ਲਈ ਆਮ ਲੋਕਾਂ ਦੀ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਉਦੇਸ਼ ਨਾਲ ਗਿੱਦੜਬਾਹਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ (CCTV cameras) ਲਗਾਏ ਗਏ ਹਨ ।

ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਸੁਰੱਖਿਤ ਵਾਤਾਵਰਨ ਮਿਲੇ। ਉਹਨਾਂ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਉਪਰਾਲੇ ਕਰ ਰਹੀ ਹੈ।

ਇਸ ਮੌਕੇ ਰੂਪ ਸਿੰਘ ਢਿੱਲੋ, ਡਾ ਮਨਜਿੰਦਰ ਸਿੰਘ ਬਲਾਕ ਪ੍ਰਧਾਨ, ਮਹਿਮਾ ਸਿੰਘ ਹੁਸਨਰ, ਜਗਤਾਰ ਸਿੰਘ ਬੁੱਟਰ ਸ਼ਰੀਂਹ, ਗੁਰਮੀਤ ਸਿੰਘ ਹੁਸਨਰ, ਲਖਵਿੰਦਰ ਸਿੰਘ ਦੋਦਾ, ਉਜਾਗਰ ਸਿੰਘ ਦੋਦਾ, ਜਸਪ੍ਰੀਤ ਸਿੰਘ, ਸਾਹਿਬ ਸਿੰਘ ਮਾਨ, ਮਿੰਟੂ ਬੇਦੀ, ਹਰਪ੍ਰੀਤ ਸਿੰਘ ਕੋਟ ਭਾਈ, ਸੁਖਵਿੰਦਰ ਬਬਾਣੀਆ, ਗੁਰਮੀਤ ਸਿੰਘ ਬਬਾਣੀਆ, ਬਲਰਾਜ ਸਿੰਘ ਮਾਨ, ਜਗਦੇਵ ਸਿੰਘ ਮਾਨ, ਰੋਮਾ, ਅਜੀਤ ਸਿੰਘ, ਰਮਨ ਬਾਘਲਾ, ਹਰੀ ਸਿੰਘ, ਜਗਸੀਰ ਸਿੰਘ, ਬਲਤੇਜ ਸਿੰਘ, ਸੁਖਮੰਦਰ ਸਿੰਘ ਬਲਾਕ ਪ੍ਰਧਾਨ, ਜੀਵਨ ਕੁਮਾਰ, ਸਾਹਿਬ ਸਿੰਘ ਮਾਨ, ਗੁਰਚੇਤ ਸਿੰਘ ਔਲਖ ਵੀ ਹਾਜ਼ਰ ਸਨ।

Exit mobile version