ਸੁਖਜਿੰਦਰ ਰੰਧਾਵਾ

ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਚੁੱਕੇ ਤਿੱਖੇ ਸਵਾਲ

ਚੰਡੀਗੜ੍ਹ, 26 ਅਕਤੂਬਰ 2021 : ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕਰ ਦਿੱਤਾ ਹੈ । ਰੰਧਾਵਾ ਨੇ ਕਿਹਾ ਕਿ ਜਿਸ ਪਾਰਟੀ ਨੇ ਕੈਪਟਨ ਨੂੰ ਵੱਡੇ ਅਹੁਦੇ ਤੇ ਬਿਠਾਇਆ, ਇਹ ਉਸ ਪਾਰਟੀ ਨਾਲ ਹੀ ਦਗ਼ਾ ਕਰ ਰਿਹਾ ਹੈ |

ਕੈਪਟਨ ਨਵੀਂ ਪਾਰਟੀ ਦਾ ਗਠਨ ਕਰਕੇ ਬਹੁਤ ਵੱਡੀ ਗ਼ਲਤੀ ਕਰ ਰਿਹਾ ਹੈ | ਨਾਲ ਹੀ ਉਹਨਾਂ ਕਿਹਾ ਕਿ ਮੇਰਾ ਕੈਪਟਨ ਨਾਲ ਅਰੂਸਾ ਆਲਮ ਨੂੰ ਲੈ ਕੇ ਕਈ ਵਾਰ ਪਹਿਲਾ ਵੀ ਝਗੜਾ ਹੋਇਆ ਹੈ ਕਿ ਪੰਜਾਬ ਦੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਹਨ ਅਤੇ ਗੁਰਬਾਣੀ ਵਿੱਚ ਵੀ ਪਰਾਈ ਔਰਤ ਨਾਲ ਸਬੰਧ ਰੱਖਣ ਨੂੰ ਵਰਜਿਆ ਗਿਆ ਹੈ।

ਸੁਖਜਿੰਦਰ ਰੰਧਾਵਾ ਨੇ ਬੀ. ਐੱਸ. ਐੱਫ ਦੇ ਵੱਧਦੇ ਦਾਇਰੇ ਨੂੰ ਲੈ ਕੇ ਅਤੇ ਪੰਜਾਬ ਵਿਚ ਡਰੋਨ, ਟਿਫਿਨ ਬੰਬ ਅਤੇ ਹੈਰੋਇਨ ਮਿਲਣ ਵਰਗੇ ਮਾਮਲਿਆਂ ਤੇ ਕਿਹਾ ਕਿ ਹਨ ਸਭ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਹੈ | ਨਾਲ ਹੀ ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ ਦਿਵਾਇਆ ਜਾਵੇਗਾ |

Scroll to Top