July 7, 2024 7:39 pm
Sukhbir Singh

Devigarh: ਸੁਖਬੀਰ ਸਿੰਘ ਬਾਦਲ ਨੇ ਸਿਹਤ ਸੰਬੰਧੀ ਸਹੂਲਤਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 12 ਦਸੰਬਰ 2021: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir Singh Badal) ਦੁਆਰਾ ਦੇਵੀਗੜ੍ਹ (Devigarh) ’ਚ ਦੀ ਰੈਲੀ ਕੀਤੀ ਜਾ ਰਹੀ ਹੈ। ਇਸ ਰਾਇਲਟੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਇਸ ਬਾਰ ਪੰਜਾਬ ‘ਚ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਪੰਜਾਬ ’ਚ ਸਿਹਤ ਸੰਬੰਧੀ ਪੂਰੀ ਸਹੂਲਤਾਂ ਦਿੱਤੀਆਂ ਜਾਣਗੀਆਂ |ਉਨ੍ਹਾਂ ਨੇ ਕਿਹਾ ਕਿ ਜਿਵੇਂ ਬਾਹਰਲੇ ਮੁਲਕਾਂ ’ਚ ਇਕ ਕਾਰਡ ਬਣਦਾ ਹੈ। ਪੰਜਾਬ ’ਚ ਹਰ ਪਰਿਵਾਰ ਦਾ ਹੈਲਥ ਇਸ਼ੋਰੈਂਸ ਕਾਰਡ ਬਣਾਇਆ ਜਾਵੇਗਾ, ਇਸ ਸੰਬੰਧੀ ਇੰਸ਼ੋਰੈਂਸ ਕੰਪਨੀ ਨਾਲ ਸਾਡਾ ਟਾਇਅਪ ਹੋ ਜਾਵੇਗਾ।ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰੀਮੀਅਮ ਇੰਸ਼ੋਰੈਂਸ ਕੰਪਨੀ ਦਾ ਸਰਕਾਰ ਸਰਕਾਰ ਦੁਆਰਾ ਭਰਿਆ ਜਾਵੇਗਾ । ਇਸ ਵਿਚ 10 ਲੱਖ ਰੁਪਏ ਦਾ ਕੋਈ ਵੀ ਪਰਿਵਾਰ ਇਹ ਕਾਰਡ ਦਿਖਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ।

ਪਟਿਆਲਾ ਦੇ ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਕੀਤੀ ਗਈ ਇਸ ਰੈਲੀ ਦੌਰਾਨ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਮੌਜੂਦ ਸੀਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਜਿੰਦਰ ਰੰਧਾਵਾ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਤੇ ਤਿੱਖੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਕੁਝ ਨਹੀਂ ਕੀਤਾ ਅਤੇ ਉਹ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਪਰਚੇ ਦਰਜ ਕਰਨ ਨੂੰ ਫਿਰਦੇ ਐ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਕਾਂਗਰਸ ਦੇ ਇਨ੍ਹਾਂ ਲੀਡਰਾਂ ਤੋਂ ਨਹੀਂ ਡਰਦੇ |