June 29, 2024 1:52 am
Dabwali Road

Shiromani Akali Dal: ਸੁਖਬੀਰ ਸਿੰਘ ਨੇ ਅੱਜ ਬਠਿੰਡੇ ਵਿੱਚ ਕਬੱਡੀ ਦੇ ਖਿਡਾਰੀ ਲਈ ਕੀਤੇ ਇਹ ਐਲਾਨ

ਚੰਡੀਗੜ੍ਹ 06 ਦਸੰਬਰ 2021: ਸ਼ਿਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ (Sukhbir Singh Bada) ਸਿੰਘ ਨੇ ਅੱਜ ਬਠਿੰਡੇ ਵਿੱਚ ਕਬੱਡੀ ਦੇ ਖਿਡਾਰੀ ਦੇ ਨਾਲ ਮੁਲਾਕਾਤ ਕੀਤੀ , ਜਿਸ ਦੌਰਾਨ ਉਨ੍ਹਾਂ ਨੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ‘ਤੇ ਕਬੱਡੀ ਖੇਡ ਨੂੰ ਸਿਖਰ ‘ਤੇ ਪਹੁੰਚਾਇਆ ਹੈ। (Dabwali Road)ਡੱਬਵਾਲੀ ਰੋਡ, ਬਠਿੰਡੇ ਵਿੱਚ ਕਬੱਡੀ ਲੀਗ ਅਤੇ ਵਿਸ਼ਵ ਕੱਪ ਦੀ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਸੁਖਬੀਰ ਬਾਦਲ (Sukhbir Singh Bada) ਨੇ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਫਿਰ ਤੋਂ ਕਬੱਡੀ ਵਰਲਡ ਕੱਪ ਕਰਵਾਏ ਜਾਣਗੇ , ਇਸ ਵਿੱਚ 5 ਕਰੋੜ ਰੁਪਏ ਦਾ ਇਨਾਮ ਰੱਖਿਆ ਜਾਵੇਗਾ। ਜਿਲ੍ਹਾ ਪੱਧਰ ਦੇ ਖਿਡਾਰੀ ਆਪਣੀ ਟੀਮ ਦੇ ਨਾਲ ਖੇਡਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ‘ਚ ਚੰਗੇ ਖਿਡਾਰੀ ਚੁਣਨ ਲਈ ਕਬੱਡੀ ਲੀਗ ਕਰਵਾਈ ਜਾਵੇਗੀ, ਜਿਸ ਨਾਲ ਪੰਜਾਬੀ ਖੇਡ ਕਬੱਡੀ ਦੁਨੀਆ ‘ਚ ਸਭ ਤੋਂ ਸਿਖ਼ਰ ਤੇ ਜਾਵੇਗੀ ।

ਸੁਖਬੀਰ ਬਾਦਲ (Sukhbir Singh Bada) ਨੇ ਕਬੱਡੀ ਖਿਡਾਰੀ ਨੂੰ ਵਿਸ਼ਵਾਸ ਦਿਵਾਇਆ ਕਿ ਖੇਡ ਦੌਰਾਨ ਜਖ਼ਮੀ ਹੋਣ ਵਾਲੇ ਖਿਡਾਰੀਆਂ ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ। ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਵਾਲੇ ਪੁਰਾਣੇ ਖਿਡਾਰੀਆਂ ਨੂੰ ਵੀ ਉਨ੍ਹਾਂ ਦੀ ਯੋਗਤਾ ਦਾ ਆਧਾਰ ‘ਤੇ ਨੌਕਰੀ ਦੇਵੇਗੀ। ਇਸਦੇ ਨਾਲ ਹੀ ਚੰਗੇ ਖੇਡ ਮੈਦਾਨ ਤਿਆਰ ਕਰਵਾਏ ਜਾਣਗੇ ਜਿਸ ਵਿੱਚ ਖਿਡਾਰੀ ਆਪਣਾ ਖੇਡ ਨਿਖਾਰ ਸਕਣ , ਇਨ੍ਹਾਂ ਮੈਦਾਨ ‘ਚ ਜਿੱਥੇ 3 ਤੋਂ 4 ਹਜ਼ਾਰ ਦੇ ਨੇੜੇ ਲੋਕ ਬੈਠ ਕੇ ਦੇਖਦੇ ਹਨ। ਮੈਦਾਨ ਵਿੱਚ ਚੰਗੀ ਤਰ੍ਹਾਂ ਦੀ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨਾਲ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਵੇਗੀ।