sukhbir singh badal

ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ, 4 ਦਸੰਬਰ 2021 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਆਰਜ਼ੀ ਮੁੱਖ ਮੰਤਰੀ ਦੱਸਿਆ ਹੈ। ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਆਂ ਨੂੰ 5 ਸਾਲ ਲੁੱਟਿਆ ਹੈ, ਉਸਨੂੰ ਵੇਖਦੇ ਹੋਏ ਲੋਕ ਕਾਂਗਰਸ ਦਾ ਸਾਥ ਛੱਡਣ ਨੂੰ ਕਾਹਲੇ ਹਨ । ਸੁਖਬੀਰ ਸਿੰਘ ਬਾਦਲ ਨੇ ਖੰਨਾ ‘ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਬਦਲਾਅ ਦੀ ਲਹਿਰ ਚੱਲ ਰਹੀ ਹੈ।

ਪਿਛਲੇ 5 ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਝੂਠੇ ਵਾਅਦੇ ਕਰਕੇ ਅਤੇ ਠੱਗਾਂ ਦੀ ਸਰਕਾਰ ਬਣਾ ਕੇ 5 ਸਾਲ ਹੋ ਗਏ ਪਰ 5 ਸਾਲ ਪੰਜਾਬ ਵਿੱਚ ਨਾ ਤਾਂ ਕਾਂਗਰਸ ਦਾ ਮੁੱਖ ਮੰਤਰੀ ਨਜ਼ਰ ਆਇਆ ਅਤੇ ਨਾ ਹੀ ਮੰਤਰੀ। ਕਾਂਗਰਸ ਨੇ ਆਪਣੇ ਰਾਜ ‘ਚ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ। ਕਾਂਗਰਸੀ ਵਿਧਾਇਕ ਜ਼ਿਆਦਾਤਰ ਰੇਤ ਮਾਫੀਆ ‘ਚ ਸ਼ਾਮਲ ਹਨ।

ਕਾਂਗਰਸੀ ਵਿਧਾਇਕਾਂ ਨੇ ਪੰਜਾਬ ‘ਤੇ 5 ਸਾਲ ਗੁੰਡਾ ਅਨਸਰਾਂ ਦਾ ਰਾਜ ਕੀਤਾ ਹੈ, ਜਿਸ ਕਾਰਨ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਸੁਖਬੀਰ ਨੇ ਕਿਹਾ ਕਿ ਰਾਜ ਕਰਵਾਉਣ ਵਾਲੇ ਅਤੇ ਸੱਤਾ ਤੋਂ ਹਟਾਉਣ ਵਾਲੇ ਵੀ ਲੋਕ ਹੀ ਹਨ। ਸਭ ਤੋਂ ਵੱਧ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਹਨ। ਸੜਕਾਂ ਬਣੀਆਂ, ਕਾਲਜ ਬਣੇ, ਥਰਮਲ ਪਲਾਂਟ ਬਣੇ, ਜਨਤਾ ਨੂੰ ਸਾਰੀਆਂ ਸਹੂਲਤਾਂ ਸਿਰਫ ਅਕਾਲੀ ਦਲ ਨੇ ਦਿੱਤੀਆਂ।

Scroll to Top