Site icon TheUnmute.com

ਸੁਖਬੀਰ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਵਾਲਿਆਂ ‘ਤੇ ਸਾਧੇ ਤਿੱਖੇ ਨਿਸ਼ਾਨੇ

Sukhbir Singh Badal

ਚੰਡੀਗੜ੍ਹ, 6 ਜਨਵਰੀ 2025: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲਾ ਕਾਨਫਰੰਸ ਦੀਆਂ ਤਿਆਰੀਆਂ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਨਵੀਂ ਪਾਰਟੀ ਬਣਾਉਣ ਜਾ ਰਹੇ ਬਾਗੀ ਧੜੇ ਦੇ ਆਗੂਆਂ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ |

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸਿਆਸਤ ਦੀ ਦੁਕਾਨ ਚਲਾਉਂਦੀ ਹੈ, ਜਦੋਂ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਹੈ। ਲੋਕ ਸਭਾ ਚੋਣਾਂ ਦੌਰਾਨ ਇਹੀ ਆਗੂ ਕਹਿੰਦੇ ਸਨ ਕਿ ਉਹ ਰਾਜਨੀਤੀ ਨਹੀਂ ਕਰਨਗੇ ਅਤੇ ਹੁਣ ਨਵੀਂ ਪਾਰਟੀ ਬਣਾਉਣ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ “ਜਦੋਂ ਬੇਅਦਬੀ ਹੋਈ, ਉਦੋਂ ਮੈਂ ਇੱਥੇ ਨਹੀਂ ਸੀ |”ਮੈਂ ਫਿਰ ਵੀ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ” |

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਮੇਰੇ ਅਤੇ ਅਕਾਲੀ ਦਲ ਲਈ ਸਰਵਉੱਚ ਹੈ। ਜਿਹੜੇ ਲੋਕ ਨਵੀਂ ਪਾਰਟੀ ਬਣਾ ਰਹੇ ਹਨ, ਉਨ੍ਹਾਂ ਨੂੰ ਇੱਕ ਵਾਰ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮੰਨਦੇ ਹਨ?

ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਆਪਣੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਮਿਲਣ ਲਈ ਵੀ ਨਹੀਂ ਪਹੁੰਚੇ। ਉਨ੍ਹਾਂ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਪੰਜਾਬ ਦੀ ਸਰਦਾਰੀ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕੀਤਾ ਜਾਵੇ।

ਲੋਕਾਂ ਨੇ ਸਾਡੇ ਖਿਲਾਫ ਸਿਆਸਤ ਕੀਤੀ, ਪਰ ਅਸੀਂ ਕੁਝ ਨਹੀਂ ਕਿਹਾ। ਅਕਾਲੀ ਦਲ ਗੁਰੂਆਂ ਦੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਅਤੇ ਆਪਣੀ ਕੌਮ ਨੂੰ ਬਚਾਉਣਾ ਹੈ। ਜੇਕਰ ਪੰਜਾਬ ‘ਚ ਤਰੱਕੀ ਦੀ ਲੋੜ ਹੈ ਤਾਂ ਅਕਾਲੀ ਦਲ ਹੀ ਕਰ ਸਕਦਾ ਹੈ। ਮੈਨੂੰ ਡਰ ਹੈ ਕਿ ਕੋਈ ਝੂਠਾ ਬੋਲਣ ਵਾਲਾ ਨਾ ਆ ਜਾਵੇ, ਜੋ ਲੋਕਾਂ ਨੂੰ ਭਾਵੁਕ ਬਣਾ ਕੇ ਉਸ ਦਾ ਪੱਖ ਲੈ ਲਵੇਗਾ।।

Read More: ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਮਨੁੱਖੀ ਸਮਾਜ ਲਈ ਪ੍ਰੇਰਨਾ ਦਾ ਪ੍ਰਤੀਕ: ਰਾਜਪਾਲ ਬੰਡਾਰੂ ਦੱਤਾਤ੍ਰੇਯ

Exit mobile version