July 8, 2024 8:34 pm
Sukhbir Singh Badal

SAD ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਪੁਹੰਚੇ,ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ

ਚੰਡੀਗੜ੍ਹ 2 ਦਸੰਬਰ 2021: ਪੰਜਾਬ ‘ਚ ਵਿਧਾਨ ਸਭਾ ਚੋਂਣਾ 2022 ਦੀ ਸਿਆਸਤ ਪੂਰੀ ਜ਼ੋਰ ਸੋਰਾਂ ਤੇ ਹੈ|ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal)ਜ਼ਿਲ੍ਹਾ ਜਲੰਧਰ ਦੇ ਦੌਰੇ ’ਤੇ ਹਨ। ਇਸਦੇ ਨਾਲ ਹੀ ਸੁਖਬੀਰ ਸਿੰਘ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਹਨ। ਉਨ੍ਹਾਂ ਇਸ ਸੱਚਖੰਡ ਵਿਖੇ ਮੱਥਾ ਟੇਕਿਆ ਤੇ ਡੇਰੇ ਵਿੱਚ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂਆਂ ਨਾਲ ਅਕਾਲੀ ਦਲ ਨਾਲ ਗਠਜੋੜ ਪਾਰਟੀ ਬਸਪਾ ਤੇ ਆਗੂ ਵੀ ਮੌਜੂਦ ਰਹੇ |
ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ’ਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਐਲਾਨੇ ਸਾਂਝੇ ਉਮੀਦਵਾਰ ਕਰਤਾਰਪੁਰ ਹਲਕੇ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ ਉਨ੍ਹਾਂ ਵਲੋਂ ਬਲਵਿੰਦਰ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।

ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਕਰਤਾਰਪੁਰ ’ਚ ਪੁਹੰਚਣ ਤੇ ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਵਰਕਰਾਂ ਵੱਲੋਂ ਜ਼ੋਰਦਾਰ ਸੁਆਗਤ ਕੀਤਾ ਗਿਆ ਹੈ । ਇਸ ਦੌਰਾਨ ਰੋਡ ਸ਼ੋ ਵਿੱਚ ਭਾਰੀ ਸਮਰਥਕ ਸ਼ਾਮਿਲ ਰਹੇ।ਸੁਖਬੀਰ ਸਿੰਘ ਬਾਦਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਧਰਤੀ ਡੇਰਾ ਬੱਲਾ ਵਿਖੇ ਵੀ ਨਤਮਸਤਕ ਹੋਏ ਅਸੀਰਵਾਦ ਲਿਆ। ਇਸਦੇ ਨਾਲ ਲਾਗਲੇ ਪਿੰਡਾਂ ‘ਚ ਵੀ ਦੌਰਾ ਕਰਨਗੇ |