ਸ੍ਰੀ ਮੁਕਤਸਰ ਸਾਹਿਬ 16 ਜੁਲਾਈ 2022: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚੇ। ਸੁਖਬੀਰ ਬਾਦਲ ਨੇ ਪਾਰਲੀਮੈਂਟ ਮੈਂਬਰਾਂ ਨਾਲ ਮੀਟਿੰਗ ਕਰਕੇ ਸੈਂਟਰ ਸਰਕਾਰ ਵੱਲੋਂ ਆਉਣ ਵਾਲੀਆਂ ਸਕੀਮਾਂ ਦੇ ਰਿਵਿਊ ਕੀਤਾ । ਇਸ ਮੌਕੇ ਉਨ੍ਹਾਂਕਿਹਾ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜਿੰਨੀਆਂ ਵੀ ਸੈਂਟਰ ਸਪੋਸਰਸ ਸਕੀਮਾਂ ਹਨ ਉਨ੍ਹਾਂ ਦਾ ਰੀਵਿਊ ਕੀਤਾ ਅਤੇ ਕਿੱਥੇ ਕਿੱਥੇ ਫੰਡ ਆਏ ਹਨ ਤੇ ਕਿੱਥੇ ਨਹੀਂ ਉਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ |
ਉਨ੍ਹਾਂ ਕਿਹਾ ਕੇ ਸੈਂਟਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਇਸ ਸਮੇਂ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦਾ ਕੋਈ ਵੀ ਭਰੋਸਾ ਨਹੀਂ ਕਿ ਉਹ ਕਿਸੇ ਵੇਲੇ ਕੀ ਕਹਿ ਦੇਣ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਮਹੌਲ ਖ਼ਰਾਬ ਹੋਵੇ |