ਦੀਪ ਸਿੱਧੂ

ਦੀਪ ਸਿੱਧੂ ਦੀ ਮੌਤ ‘ਤੇ ਸੁਖਬੀਰ ਸਿੰਘ ਬਾਦਲ ਨੇ ਜ਼ਾਹਰ ਕੀਤਾ ਦੁੱਖ

ਚੰਡੀਗੜ੍ਹ, 16 ਫਰਵਰੀ 2022 : ਬੀਤੀ ਰਾਤ ਪੰਜਾਬੀ ਅਭਿਨੇਤਾ ਅਤੇ ਕਾਰਕੁਨ ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ, ਜਿਸ ਦੀ ਖ਼ਬਰ ਸੁਣ ਕੇ ਹਰ ਅੱਖ ਨਾਮ ਹੋ ਗਈ | ਇਸੇ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਛੜੀ ਰੂਹ ਲਈ ਅਰਦਾਸ ਕਰਦਿਆਂ ਲਿਖਿਆ ਕਿ ਪੰਜਾਬੀ ਅਭਿਨੇਤਾ ਅਤੇ ਕਾਰਕੁਨ ਦੀਪ ਸਿੱਧੂ ਦੇ ਬੇਵਕਤੀ ਦੇਹਾਂਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਮੁੱਚੇ ਫਿਲਮੀ ਭਾਈਚਾਰੇ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਵਸਨੀਕ, ਵਕੀਲ ਤੋਂ ਬਾਅਦ ਕਲਾਕਾਰ ਬਣੇ ਦੀਪ ਨੌਜਵਾਨਾਂ  ਸਮੇਤ ਕਈਆਂ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਮੇਰੀ ਦਿਲੋਂ ਹਮਦਰਦੀ ਅਤੇ ਵਿਛੜੀ ਰੂਹ ਲਈ ਅਰਦਾਸ।

Scroll to Top