ਫਰੀਦਕੋਟ , 04 ਅਗਸਤ 2023: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਰੱਖੀ ਗਈ ਹੈ।
ਇਸ ਦੌਰਾਨ ਸ਼੍ਰੋਮਣੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨਕਾਰ ਕਮੇਟੀ ਵਲੋਂ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਲਾਗੂ ਕਰਨ ਦੀ ਸਿਫਾਰਸ਼ ‘ਤੇ ਕਾਂਗਰਸ ਅਤੇ ਆਪ ਸਰਕਾਰ ਨੂੰ ਘੇਰਿਆ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਾਂਗਰਸ ਅਤੇ ‘ਆਪ’ ਰਲ੍ਹ ਗਏ ਹਨ ਅਤੇ ਹੁਣ ਪੰਜਾਬ ਦਾ ਘਾਣ ਕਰਨਗੇ |ਨਹਿਰਾਂ ‘ਤੇ ਲੱਗੇ ਆਰਜੀ ਲਿਫਟ ਪੰਪ ਬੰਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਆਪ ਕਾਂਗਰਸ ਸਮਝੌਤੇ ਤੋਂ ਬਾਅਦ ਹੀ ਕਿਸਾਨ ਵਿਰੋਧੀ ਫੈਸਲੇ ਆਉਣੇ ਸ਼ੁਰੂ ਹੋ ਗਏ |
ਪੰਜਾਬ ਵਿਚ ਅੱਜ ਸਰਕਾਰ ਨੇ ਮੀਡੀਆ ਵਿਚ ਇਸ਼ਤਿਹਾਰ ਦਿੱਤਾ ਹੈ ਕਿ ਨਸ਼ਿਆਂ ਦਾ ਖਾਤਮਾ ਕੀਤਾ, ਪਰ ਅਸਲ ਵਿਚ ਪੰਜਾਬ ਅੰਦਰ ‘ਆਪ’ ਸਰਕਾਰ ਸਮੇਂ ਨਸ਼ੇ ਵਧੇ ਹਨ, ਸਰਕਾਰ ਝੂਠੇ ਇਸ਼ਤਿਹਾਰ ਦੇਣ ਦੀ ਬਜਾਏ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਵੇ |