July 7, 2024 5:57 am
Sukhbir Badal

ਭੁੱਲਰ ਦੀ ਰਿਹਾਈ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 3 ਮਾਰਚ 2022 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal )ਨੇ ਕਿਹਾ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਵਿੰਦਰ ਸਿੰਘ ਭੁੱਲਰ (Davinder Singh Bhullar) ਦੀ ਰਿਹਾਈ ‘ਤੇ ਰੋਕ ਲਗਾ ਕੇ ਇੱਕ ਵਾਰ ਫਿਰ ਸਿੱਖ ਅਤੇ ਪੰਜਾਬ ਵਿਰੋਧੀ ਹੋਣ ‘ਤੇ ਮੋਹਰ ਲਗਾ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦੇ ਪਾਖੰਡ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਪੰਜਾਬ ‘ਚ ਉਸਦੇ ਸਾਥੀ ਭਗਵੰਤ ਮਾਨ ਅਤੇ ਹਰਪਾਲ ਚੀਮਾ ਕੋਲ ਹੁਣ ਆਪਣੀ ਪਾਰਟੀ ਨੂੰ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਜਵਾਬ ਦੇਣ ਲਈ ਬਹੁਤ ਕੁਝ ਹੈ।

ਦਿੱਲੀ ਸਰਕਾਰ ਦੀ ਸਮੀਖਿਆ ਕਮੇਟੀ ਵੱਲੋਂ ਭੁੱਲਰ ਦੀ ਤੁਰੰਤ ਰਿਹਾਈ ਦੀ ਸਿਫਾਰਿਸ਼ ਤੋਂ ਇਨਕਾਰ ਕਰਨ ‘ਤੇ ਗੁੱਸੇ ‘ਚ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸੁਖਬੀਰ ਬਾਦਲ (Sukhbir Badal ) ਨੇ ਇਸ ਨੂੰ ਉਨ੍ਹਾਂ ਲੋਕਾਂ ਲਈ ਪਹਿਲਾ ਝਟਕਾ ਦੱਸਿਆ, ਜਿਨ੍ਹਾਂ ਨੇ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਭੁੱਲਰ ਮਾਮਲੇ ‘ਚ ਸਾਡੇ ‘ਤੇ ਵਿਸ਼ਵਾਸ ਨਹੀਂ ਕੀਤਾ।” ਮੈਂ ਕੇਜਰੀਵਾਲ ‘ਤੇ ਭਰੋਸਾ ਕੀਤਾ। ਉਹ ਬੰਦਾ ਸਿੱਖਾਂ ਲਈ ਅਤਿਅੰਤ ਜ਼ਹਿਰੀਲਾ ਹੈ। ਮੈਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਜਲਦੀ ਹੀ ਹੋਰ ਝਟਕੇ ਲੱਗਣਗੇ।

ਸੁਖਬੀਰ ਬਾਦਲ (Sukhbir Badal ) ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਖਾਸ ਤੌਰ ‘ਤੇ ਇਸ ਦੇ ਕੌਮੀ ਕਨਵੀਨਰ ਵਿਰੁੱਧ ਅਕਾਲੀ ਦਲ ਦੇ ਦੋਸ਼ ਪੂਰੀ ਤਰ੍ਹਾਂ ਸਹੀ ਸਾਬਤ ਹੋਏ ਹਨ। ਕੇਜਰੀਵਾਲ ਚੋਣ ਪ੍ਰਚਾਰ ਦੌਰਾਨ ਸਿੱਖਾਂ ਨਾਲ ਝੂਠ ਬੋਲਦਾ ਰਿਹਾ ਅਤੇ ਨਕਲੀ ਮੁਸਕਰਾਹਟਾਂ ਨਾਲ ਉਨ੍ਹਾਂ ਨੂੰ ਮੂਰਖ ਬਣਾਉਂਦਾ ਰਿਹਾ। ਉਹ ਕਹਿੰਦੇ ਰਹੇ ਕਿ ਉਨ੍ਹਾਂ ਨੇ ਰੀਵਿਊ ਕਮੇਟੀ ਦੀ ਮੀਟਿੰਗ ਵਿੱਚ ਭੁੱਲਰ ਦੀ ਰਿਹਾਈ ਰੋਕਣ ਦੇ ਫੈਸਲੇ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਪਰ ਜਿਵੇਂ ਹੀ ਚੋਣਾਂ ਖ਼ਤਮ ਹੋਈਆਂ, ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਕੋਈ ਸਮਾਂ ਨਹੀਂ ਲੱਗਾ ਅਤੇ ਹੁਣ ਬਿੱਲੀ ਥੈਲੇ ਵਿੱਚੋਂ ਬਾਹਰ ਹੋ ਗਈ ਹੈ।

ਉਨ੍ਹਾਂ ਪੰਜਾਬ ਵਿੱਚ ਕੇਜਰੀਵਾਲ (Kejriwal ) ਅਤੇ ਉਸਦੇ ਸਮਰਥਕਾਂ ਨੂੰ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ। ਭੁੱਲਰ ਦੀ ਰਿਹਾਈ ਲਈ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ। ਉਸ ਨੇ ਆਪਣੀ ਪੂਰੀ ਸਜ਼ਾ ਭੁਗਤ ਲਈ ਹੈ ਅਤੇ ਉਸ ਦੀ ਸਿਹਤ ਬਹੁਤ ਖਰਾਬ ਹੋਣ ਦੇ ਬਾਵਜੂਦ ਜੇਲ੍ਹ ਵਿਚ ਰੱਖਿਆ ਗਿਆ ਹੈ। ਸੁਖਬੀਰ ਨੇ ਭੁੱਲਰ ਦੀ ਰਿਹਾਈ ‘ਤੇ ਮੁੜ ਰੋਕ ਲਗਾਉਣ ਲਈ ‘ਆਪ’ ਕਨਵੀਨਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਵਿੱਚ ਕੋਈ ਇਨਸਾਨੀਅਤ ਨਹੀਂ ਬਚੀ ਹੈ।