SYL Canal

ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ‘ਤੇ ਪਾਬੰਦੀ ਦੀ ਕੀਤੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ, 15 ਮਈ 2022 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕੇਂਦਰ ਸਰਕਾਰ (Central Government) ਵੱਲੋਂ ਕਣਕ ਦੀ ਬਰਾਮਦ ਉਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀਤੇ ਕਿਹਾ ਕਿ ਗਰਮੀ ਕਾਰਨ ਕਣਕ ਦੇ ਘੱਟ ਝਾੜ ਨਿਕਲਣ ਕਾਰਨ ਕਿਸਾਨਾਂਨੁੰ ਘੱਟ ਤੋਂ ਘੱਟ 500 ਰੁਪਏ ਫੀ ਕੁਇੰਟਲ ਕੁਇੰਟਲ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਸਰਦਾਰ ਬਾਦਲ (Sukhbir Badal) ਨੇ ਮੰਗ ਕੀਤੀ ਕਿ ਬਰਾਮਦ ’ਤੇ ਪਾਬੰਦੀ ਤੁਰੰਤ ਖਤਮ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਜਿਣਸ ਦਾ ਸਹੀ ਭਾਅ ਮਿਲ ਸਕੇੇ। ਉਹਨਾਂ ਕਿਹਾ ਕਿ ਕਣਕ ਦੀ ਬਰਾਮਦ ’ਤੇ ਪਾਬੰਦੀ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਹੈੇ। ਉਹਨਾਂ ਕਿਹਾ ਕਿ ਮੰਗ ਵਿਚ ਗਿਰਾਵਟ ਕਾਰਨ ਅਰਥਚਾਰੇ ’ਤੇ ਮਾਰੂ ਅਸਰ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੁੰ ਸਭ ਤੋਂ ਵੱਧ ਮਾਰ ਪਵੇਗੀ। ਉਹਨਾਂ ਕਿਹਾ ਕਿ ਬਰਾਮਦ ’ਤੇ ਪਾਬੰਦੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਪਵੇਗੀ ਕਿਉਂਕਿ ਪੰਜਾਬ ਵਿਚ ਇਸ ਵਾਰ ਕਣਕ ਦਾ ਝਾੜ 33 ਫੀਸਦੀ ਘੱੱਟ ਗਿਆ ਹੈ ਤੇ ਮੌਸਮ ਦੀ ਮਾਰ ਕਿਸਾਨਾਂ ਨੂੰ ਸਭ ਤੋਂ ਵੱਧ ਪਈ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਉਦਯੋਗ ਤੇ ਖੇਤੀਬਾੜੀ ਦੇ ਮਾਮਲੇ ਵਿਚ ਉਤਪਾਦਨ ਦੇ ਲਈਇਕਸਾਰ ਨੀਤੀ ਅਪਣਾਉਣੀ ਚਾਹੀਦੀ ਹੈ। ਵੇਰਵੇ ਸਾਂਝ ਕਰਦਿਆਂ ਸਰਦਾਰ ਬਾਦਲ ਨੇ ਦੱਸਿਆਕਿ ਇਸ ਵਾਰ ਉਤਪਾਦਨ ਵਿਚ ਕਾਫੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਦੱਸਿਆਕਿ ਉਤਪਦਨ ਵਿਚ ਘਾਟ ਆਉਣ ਕਾਰਨ ਜਿਣਸਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਤੇ ਬਰਾਮਦ ’ਤੇ ਪਾਬੰਦੀ ਲੱਗ ਗਈ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਜਦੋਂ ਵੀ ਝਾੜ ਘੱਟ ਹੁੰਦਾ ਹੈ ਤਾਂ ਸਰਕਾਰ ਉਤਪਾਦਕਾਂ ਤੇ ਵਪਾਰੀਆਂ ਦੇ ਹੱਕ ਵਿਚ ਨਿੱਤਰਦੀ ਹੈੇ । ਉਹਨਾਂ ਕਿਹਾ ਕਿ ਅੰਨਦਾਤੇ ਲਈ ਇਹ ਵੱਖਰਾ ਪੈਮਾਨਾ ਅਪਣਾਉੁਣ ਪਿੱਛੇ ਤਰਕ ਸਮਝ ਤੋਂ ਪਰੇ ਹੈੇ।

ਸਾਬਕਾ ਉਪ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਸੁੱਕੇ ਦਾਣੇ ਦੇ ਮਾਮਲੇ ਵਿਚ ਦਿੱਤੀ ਰਿਆਇਤ ’ਤੇ ਵੀ ਸਵਾਲ ਚੁੱੱਕਿਆ ਤੇ ਕਿਹਾ ਕਿ ਸਰਕਾਰ ਨੇ ਥਾਣੇ ਵਿਚ 33 ਫੀਸਦੀ ਦੀ ਥਾਂ ’ਤੇ ਸਿਰਫ 12 ਫੀਸਦੀ ਦੀ ਰਿਆਇਤ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦੇ ਹੋਏ ਅਸਲ ਨੁਕਸਾਨ ਤੋਂ ਧਿਆਨ ਪਾਸੇ ਕਰਨ ਦਾ ਯਤਨ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਨੂੰ ਇਸ ਆਫਤ ਤੋਂ ਰਾਹਤ ਦੇਣ ਦਾ ਇਕੋ ਇਕ ਰਾਹ ਇਸਨੂੰ ਕੌਮੀ ਆਫਦਾ ਐਲਾਨਣ ਵਿਚ ਹੈ ਤੇ ਇਸ ਅਨੁਸਾਰ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਹਾਹੀਦਾ ਹੈ । ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕੁਝ ਵੀ ਨਹੀਂ ਸੋਚਿਆ। ਉੁਹਨਾਂ ਕਿਹਾ ਕਿ ਕਿਸਾਨਾਂਨੂੰ ਜੋ ਵੀ ਮੁਸ਼ਕਿਲ ਇਸ ਮੌਸਮ ਵਿਚ ਦਰਪੇਸ਼ ਆਈ ਹੈ, ਉਹ ਕੁਦਰਤੀ ਆਫਤ ਹੈ ਤੇ ਇਸ ਮੁਤਾਬਕ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।

Scroll to Top