Sukhbir Badal

ਸੁਖਬੀਰ ਬਾਦਲ ਨੇ ਮਾਨ ਸਰਕਾਰ ਦੀ 300 ਯੂਨਿਟ ਮੁਫ਼ਤ ਬਿਜਲੀ ਦੇ ਵਾਅਦੇ ‘ਤੇ ਚੁੱਕੇ ਸਵਾਲ

ਚੰਡੀਗ੍ਹੜ 18 ਜੂਨ 2022: ਅਗਾਮੀ ਸੰਗਰੂਰ ਲੋਕ ਸਭਾ ਜਿਮਨੀ ਚੋਣ ਲਈ ਚੋਣ ਮੈਦਾਨ ਭਖਿਆ ਹੋਇਆ ਹੈ | ਸਿਆਸੀ ਪਾਰਟੀਆਂ ਆਪਣੇ ਉਮਦੀਵਾਰ ਲਈ ਚੋਣ ਪ੍ਰਚਾਰ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ | ਇਸ ਦੌਰਾਨ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ। ਉਂਝ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ‘ਤੇ ਕਿਹਾ ਕਿ ਭਗਵੰਤ ਮਾਨ ਨੇ ਡਰਾਮੇ ਤੇ ਝੂਠ ਬੋਲ ਕੇ ਸਰਕਾਰ ਬਣਾ ਲਈ ਹੈ।

ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਉਸ ਸਮੇਂ ਕਹਿੰਦਾ ਸੀ ਕਿ ਮੇਰੇ ਕੋਲ ਹਰਾ ਪੈੱਨ ਹੈ। ਹਰਾ ਪੈੱਨ ਚੱਲੂ, ਹੁਣ ਸਰਕਾਰ ਚੰਡੀਗੜ੍ਹ ਦੀ ਥਾਂ ਪਿੰਡਾਂ ‘ਚੋਂ ਚੱਲੇਗੀ । ਹੁਣ ਪਿੰਡਾਂ ਵਿਚ ਤਾਂ ਕੀ ਚੰਡੀਗੜ੍ਹ ਵਿਚ ਹੀ ਨਹੀਂ ਲੱਭਦੀ। ਉਸ ਸਮੇਂ ਦੂਜੇ ਲੀਡਰਾਂ ਦੀ ਸਕਿਓਰਿਟੀ ਗਿਣੀ ਗਈ ਸੀ ‘ਤੇ ਹੁਣ ਆਪ 3000 ਬੰਦਾ ਸੁਰੱਖਿਆ ਲਈ ਰੱਖੇ ਹਨ |

ਸੁਖਬੀਰ ਬਾਦਲ (Sukhbir Badal) ਕਿਹਾ ਕਿ ਪੰਜਾਬ ਲੋਕ ਸਿਰਫ 3 ਮਹੀਨਿਆਂ ਵਿਚ ਇਸ ਸਰਕਾਰ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਇਕ ਗੱਲ ਨੋਟ ਕਰ ਲਵੋ-ਹਜ਼ਾਰ ਰੁਪਏ ਤੁਹਾਨੂੰ ਕਦੇ ਵੀ ਨਹੀਂ ਮਿਲਣੇ, ਜਿਹੜੀ ਇਨ੍ਹਾਂ ਨੇ ਗਰੰਟੀ ਪੰਜਾਬ ਸਰਕਾਰ ਨੇ ਦਿੱਤੀ ਸੀ। ਉਹ ਤਾਂ ਹੁਣ ਭੁਲਜੋ… ਤੇ ਨਾ ਇਨ੍ਹਾਂ ਨੇ 300 ਯੂਨਿਟ ਬਿਜਲੀ ਦੇ ਘਟਾਉਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹੈ।

ਉਨ੍ਹਾਂ ਨੇ ਕਮਲਦੀਪ ਕੌਰ ਦੇ ਹੱਕ ‘ਚ ਵੋਟ ਦੇਣ ਦੀ ਅਪੀਲ ਕੀਤੀ ਤਾਂ ਜੋ ਬੰਦੀ ਸਿੰਘ ਜੇਲ੍ਹ ਵਿਚੋਂ ਰਿਹਾਅ ਕਰਵਾਈ ਜਾ ਸਕੇ । ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸਾਰੇ ਪੰਥ ਨੂੰ ਹੀ ਨਹੀਂ ਸਗੋਂ, ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਸੰਗਰੂਰ ਚੋਣਾਂ ‘ਚ ਨਾਂ ਵਾਪਸ ਲੈ ਲੈਣ ਪਰ ਹਨ ਜ਼ਿਦ ‘ਤੇ ਅੜੇ ਰਹੇ |

Scroll to Top