July 2, 2024 9:56 pm
Navjot-Kaur-Sidhu

ਸੁਖਬੀਰ ਬਾਦਲ ਨੇ ਪੰਜਾਬ ‘ਚ ਮਚਾਈ ਹੋਈ ਹੈ ਲੁੱਟ : ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ 28 ਨਵੰਬਰ 2021 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਅੱਜਕੱਲ੍ਹ ਆਪਣੇ ਪੂਰੇ ਹਲਕੇ ਵਿੱਚ ਸਰਗਰਮ ਹਨ, ਉਥੇ ਹੀ ਉਨ੍ਹਾਂ ਵੱਲੋਂ ਅੱਜ ਇਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਤੇ ਜੰਮ ਕੇ ਨਿਸ਼ਾਨੇ ਸੱਦ ਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਸੁਖਬੀਰ ਬਾਦਲ ਵੱਲੋਂ ਪੰਜਾਬ ਨੂੰ ਲੁੱਟ ਕੇ ਖਾ ਦਿੱਤਾ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਸਿਰਫ਼ ਸਿਰਫ਼ ਅਾਪਣੀਅਾਂ ਜੇਬਾਂ ਦੇਖੀਆਂ ਹਨ ਹੋਰ ਕੁਝ ਨਹੀਂ ਇਥੋਂ ਤਕ ਕਿ ਬੀਬਾ ਨਵਜੋਤ ਕੌਰ ਸਿੱਧੂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਚ ਅੱਗ ਤੇ ਬਹੁਤ ਸਾਰੇ ਵਾਅਦੇ ਕਰ ਰਹਿਣ ਪਰ ਦਿੱਲੀ ਦੇ ਵਿੱਚ ਕੋਰੋਨਾ ਵਾਈਰਸ ਫੈਲਿਆ ਸੀ ਤਾਂ ਸਿੱਖ ਕੌਮ ਨੇ ਅਤੇ ਪੰਜਾਬ ਨਹੀਂ ਦਿੱਲੀ ਦਾ ਸਾਥ ਦਿੱਤਾ ਸੀ ਉਸ ਟੈਮ ਤੇ ਮਾਡਲ ਕਿੱਥੇ ਸੀ, ਉੱਥੇ ਨਾਲ ਹੀ ਕਿਹਾ ਕਿ ਉਹ ਹਮੇਸ਼ਾ ਹੀ ਦਿੱਲੀ ਦੇ ਮਾਡਲ ਸਕੂਲਾਂ ਦੀ ਗੱਲ ਕਰਦੇ ਹਨ ਪਰ ਰਿਜ਼ਲਟ ਪੰਜਾਬ ਦਾ ਬਿਹਤਰ ਆਇਆ ਸੀ ਉਹਦੇ ਨਾਲ ਹੀ ਕਿਹਾ ਕਿ ਜੋ ਕੁਝ ਵਾਅਦੇ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਜਾ ਕੇ ਕਰ ਰਹੇ ਹਨ ਉਹ ਪਹਿਲਾਂ ਦਿੱਲੀ ਵਿੱਚ ਲਾਗੂ ਕਰਨ,

ਬੀਬਾ ਨਵਜੋਤ ਕੌਰ ਸਿੱਧੂ ਨੇ ਲਗਾਤਾਰ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਦੀਕ ਤਾਂ ਹਰੇਕ ਵਿਅਕਤੀ ਨੂੰ ਪਤਾ ਹੈ ਅਤੇ ਚਾਚਾ ਭਤੀਜਾ ਕੌਣ ਸੀ, ਇਹ ਵੀ ਸਭ ਨੂੰ ਪਤਾ ਹੈ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਡਰੱਗ ਕੇਸ ਨੂੰ ਲੈ ਕੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਕਿਸੇ ਨੇ ਨਹੀਂ ਉਨ੍ਹਾਂ ਕਿਹਾ ਕਿ ਜਗਦੀਸ਼ ਭੋਲੇ ਵੱਲੋਂ ਲਗਾਤਾਰ ਹੀ ਬਿਕਰਮ ਸਿੰਘ ਮਜੀਠੀਆ ਉੱਤੇ ਨਿਸ਼ਾਨੇ ਸਾਧੇ ਗਏ ਸਨ,ਪੱਤਰਕਾਰਾਂ ਦੇ ਸਵਾਲਾਂ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਉਹ ਵੱਡੇ ਮਗਰਮੱਛਾਂ ਨੂੰ ਫੜਨ ਅਸੀਂ ਤਾਂ ਛੋਟੀਆਂ ਮੱਛੀਆਂ ਹਾਂ, ਉਹਦੇ ਦੋ ਹਜਾਰ ਬਾਈ ਦੇ ਚੋਣਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਡਾ ਕਿਸੇ ਵੀ ਪਾਰਟੀ ਦੇ ਨਾਲ ਮੁਕਾਬਲਾ ਨਹੀਂ ਹੈ ਦੋ ਹਜਾਰ ਬਾਈ ਦੇ ਵਿਚ ਕਾਂਗਰਸ ਪਾਰਟੀ ਆਪਣੀ ਮਜ਼ਬੂਤੀ ਨਾਲ ਸਰਕਾਰ ਬਣਾਵੇਗੀ, ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਕਿਉਂਕਿ ਅੱਸੀ ਸਾਲ ਦੀ ਉਮਰ ਉਨ੍ਹਾਂ ਦੀ ਹੋ ਚੁੱਕੀ ਹੈ ਅਗਰ ਮੈਂ 70 ਸਾਲ ਤਕ ਰਾਜਨੀਤੀ ਕਰਾਂਗੀ ਤਾਂ ਮੈਂ ਸੱਤਰ ਸਾਲ ਦੀ ਉਮਰ ਚ ਹੀ ਆਪਣੀ ਰਿਟਾਇਰਮੈਂਟ ਲੈ ਕੇ ਆਪਣੇ ਘਰ ਬਹਿ ਜਾਂਦੀ ਉਹ ਤਿੰਨਾਂ ਨੇ ਕਿਹਾ ਕਿ ਸਿਰਫ਼ ਸਿਰਫ਼ ਕੈਪਟਨ ਅਮਰਿੰਦਰ ਸਿੰਘ ਆਪਣੀ ਪਗੜੀ ਉਸ਼ਾਲ ਰਹੇ ਨੇ ਹੋਰ ਕੁਝ ਨਹੀਂ,