Site icon TheUnmute.com

ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ‘ਚ ਦਿਹਾਂਤ

Suhani Bhatnagar

ਚੰਡੀਗੜ੍ਹ, 17 ਜਨਵਰੀ 2024: ਆਮਿਰ ਖਾਨ ਦੀ ਫਿਲਮ ‘ਦੰਗਲ’ (Dangal) ‘ਚ ਨਜ਼ਰ ਆਈ ਮਸ਼ਹੂਰ ਬਾਲ ਅਦਾਕਾਰਾ ਸੁਹਾਨੀ ਭਟਨਾਗਰ ਸੁਹਾਨੀ (Suhani Bhatnagar) ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। 19 ਸਾਲ ਦੀ ਉਮਰ ‘ਚ ਸੁਹਾਨੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਹਾਨੀ ਦੀ ਮੌਤ 17 ਫਰਵਰੀ ਸ਼ਨੀਵਾਰ ਨੂੰ ਦਿੱਲੀ ‘ਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਗਲਤ ਇਲਾਜ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੁਹਾਨੀ ਨੇ ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਇਆ ਸੀ। ਸੁਹਾਨੀ ਦੀ ਬੇਵਕਤੀ ਮੌਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਮੁਤਾਬਕ ਸੁਹਾਨੀ ਭਟਨਾਗਰ (Suhani Bhatnagar) ਦਾ ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ ਤੇ ਲੱਤ ‘ਤੇ ਸੱਟ ਲੱਗ ਗਈ ਸੀ। ਉਸ ਦੀ ਲੱਤ ਵਿੱਚ ਫਰੈਕਚਰ ਦਾ ਇਲਾਜ ਕਰਵਾਇਆ ਗਿਆ। ਚਰਚਾਵਾਂ ਹਨ ਕਿ ਸੁਹਾਨੀ ‘ਤੇ ਦਵਾਈਆਂ ਦੇ ਮਾੜੇ ਪ੍ਰਭਾਵ ਪਏ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਸਰੀਰ ‘ਚ ਪਾਣੀ ਭਰਨਾ (fluid) ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਹਾਨੀ ਲੰਮੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਫਰੀਦਾਬਾਦ ‘ਚ ਹੋਵੇਗਾ।

ਸੁਹਾਨੀ ਭਟਨਾਗਰ ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਉਹ ਆਮਿਰ ਖਾਨ, ਸਾਕਸ਼ੀ ਤੰਵਰ ਅਤੇ ਜ਼ਾਇਰਾ ਵਸੀਮ ਨਾਲ ਨਜ਼ਰ ਆਈ ਸੀ। ਸੁਹਾਨੀ ਨੂੰ ਉਸ ਦੇ ਕਿਰਦਾਰ ਨੂੰ ਬਹੁਤ ਤਾਰੀਫ਼ ਮਿਲੀ। ‘ਦੰਗਲ’ ਤੋਂ ਬਾਅਦ ਸੁਹਾਨੀ ਭਟਨਾਗਰ ਨੂੰ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਦੇਖਿਆ ਗਿਆ ਸੀ। ਕੁਝ ਸਮੇਂ ਬਾਅਦ, ਉਸਨੇ ਐਕਟਿੰਗ ਛੱਡ ਕੇ ਪੜ੍ਹਾਈ ‘ਤੇ ਧਿਆਨ ਦੇਣ ਦਾ ਫੈਸਲਾ ਕੀਤਾ।

Exit mobile version