Site icon TheUnmute.com

Sudan Clash: ਭਾਰਤ ਵਲੋਂ ਸ਼੍ਰੀਲੰਕਾਈ ਨਾਗਰਿਕਾਂ ਨੂੰ ਸੂਡਾਨ ‘ਚੋਂ ਕੱਢਣ ਦੀ ਪੇਸ਼ਕਸ਼, ਸ਼੍ਰੀਲੰਕਾ ਨੇ ਕੀਤੀ ਸ਼ਲਾਘਾ

Sudan

ਚੰਡੀਗੜ੍ਹ, 25 ਅਪ੍ਰੈਲ 2023: ਸੂਡਾਨ (Sudan) ਵਿੱਚ ਚੱਲ ਰਹੇ ਘਰੇਲੂ ਯੁੱਧ ਦੌਰਾਨ ਵੱਖ-ਵੱਖ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਘਰੇਲੂ ਯੁੱਧ ਦੌਰਾਨ ਸ੍ਰੀਲੰਕਾ ਦੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ ਹੈ । ਭਾਰਤ ਦੀ ਤਾਰੀਫ ਕਰਦੇ ਹੋਏ, ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਐਮ.ਯੂ.ਐਮ. ਅਲੀ ਸਾਬਰੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ “ਅਸੀਂ ਸੂਡਾਨ ਵਿੱਚ ਆਪਣੇ ਨਾਗਰਿਕਾਂ ਦੀ ਸਥਿਤੀ ਨੂੰ ਨੇੜਿਓਂ ਦੇਖ ਰਹੇ ਹਾਂ। ਉਨ੍ਹਾਂ ਨੂੰ ਉੱਥੋਂ ਕੱਢਣ ਲਈ ਸਰਗਰਮ ਅਤੇ ਸੁਰੱਖਿਅਤ ਨਿਕਾਸੀ ‘ਤੇ ਵੀ ਕੰਮ ਕਰ ਰਹੇ ਹਾਂ। ” ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ। ਇਸ ਦੌਰਾਨ ਅਸੀਂ ਆਪਣੇ ਨਾਗਰਿਕਾਂ ਨੂੰ ਜਲਦੀ ਹੀ ਸੁਰੱਖਿਅਤ ਵਾਪਸ ਲਿਆਉਣ ਦੀ ਉਮੀਦ ਕਰਦੇ ਹਾਂ।”

ਸੂਡਾਨ (Sudan) ਘਰੇਲੂ ਯੁੱਧ ਕਾਰਨ ਹੋਈ ਹਿੰਸਾ ‘ਚ ਹੁਣ ਤੱਕ ਸੂਡਾਨ ‘ਚ 400 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਸੂਡਾਨ ਵਿੱਚ ਦੋਵਾਂ ਧੜਿਆਂ ਦੇ ਜਨਰਲਾਂ ਨੇ 72 ਘੰਟੇ ਦੀ ਜੰਗਬੰਦੀ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਵੱਖ-ਵੱਖ ਦੇਸ਼ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਮੁਹਿੰਮ ਚਲਾ ਰਹੇ ਹਨ। ਇਹ ਜੰਗਬੰਦੀ 24 ਅਪ੍ਰੈਲ ਦੀ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ ਅਤੇ 72 ਘੰਟਿਆਂ ਤੱਕ ਚੱਲੇਗੀ | ਭਾਰਤ ਨੇ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ‘ਆਪਰੇਸ਼ਨ ਕਾਵੇਰੀ‘ ਸ਼ੁਰੂ ਕੀਤਾ ਹੈ। ਇਸ ਜੰਗਬੰਦੀ ਦੌਰਾਨ ਕਰੀਬ 500 ਭਾਰਤੀ ਨਾਗਰਿਕ ਪੋਰਟ ਸੂਡਾਨ ਪਹੁੰਚ ਚੁੱਕੇ ਹਨ।

 

Exit mobile version