Site icon TheUnmute.com

ਭਾਰਤੀ ਪੁਲਾੜ ਏਜੰਸੀ ISRO ਵੱਲੋਂ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ

ISRO

ਚੰਡੀਗੜ੍ਹ, 05 ਦਸੰਬਰ 2024: ਭਾਰਤੀ ਪੁਲਾੜ ਏਜੰਸੀ ਇਸਰੋ (ISRO) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਸਰੋ ਨੇ ਸ਼ੁੱਕਰਵਾਰ ਨੂੰ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ । ਇਹ ਫਿਊਲ ਸੈੱਲ ਟੈਕਨਾਲੋਜੀ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਅਤੇ ਡਾਟਾ ਇਕੱਠਾ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਈਂਧਨ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਕੋਈ ਨਿਕਾਸ ਨਹੀਂ ਹੁੰਦਾ। ਇਹ ਤਕਨੀਕ ਪੁਲਾੜ ਵਿੱਚ ਊਰਜਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪੀਣ ਵਾਲੇ ਪਾਣੀ ਲਈ ਸਭ ਤੋਂਵਧੀਆ ਹੈ।

ਭਾਰਤੀ ਪੁਲਾੜ ਏਜੰਸੀ (ISRO) ਨੇ ਸ਼ੁੱਕਰਵਾਰ ਨੂੰ ਪੁਲਾੜ ਵਿੱਚ 100 ਵਾਟ ਕਲਾਸ ਪੋਲੀਮਰ ਇਲੈਕਟ੍ਰੋਲਾਈਟ ਮੇਮਬ੍ਰੇਨ ਫਿਊਲ ਸੈੱਲ ਆਧਾਰਿਤ ਪਾਵਰ ਸਿਸਟਮ (FCPS) ਦਾ ਸਫਲ ਪ੍ਰੀਖਣ ਕੀਤਾ। ਇਸਰੋ ਨੇ 1 ਜਨਵਰੀ ਨੂੰ PSLV-C58 ਮਿਸ਼ਨ ਦੇ ਨਾਲ POEM ਲਾਂਚ ਕੀਤਾ ਸੀ। ਹੁਣ ਇਸ ਦਾ ਪੁਲਾੜ ‘ਚ ਪ੍ਰੀਖਣ ਕੀਤਾ ਗਿਆ, ਜੋ ਸਫਲ ਰਿਹਾ। ਇਸ ਜਾਂਚ ਦੌਰਾਨ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਦੀ ਮੱਦਦ ਨਾਲ ਉੱਚ ਦਬਾਅ ਵਾਲੇ ਜਹਾਜ਼ ਵਿੱਚ 180 ਵਾਟ ਊਰਜਾ ਪੈਦਾ ਕੀਤੀ ਗਈ। ਇਸਰੋ ਨੇ ਕਿਹਾ ਕਿ ਫਿਊਲ ਸੈੱਲ ਤਕਨੀਕ ਦੀ ਮੱਦਦ ਨਾਲ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਤੋਂ ਊਰਜਾ ਪੈਦਾ ਕੀਤੀ ਗਈ।

Exit mobile version