July 2, 2024 9:52 pm
Sub-inspector

ਫਾਜਿਲਕਾ EVM ਸਟਰਾਂਗ ਰੂਮ ‘ਚ ਚੱਲੀ ਗੋਲੀ, ਸਬ ਇੰਸਪੈਕਟਰ ਦੀ ਹੋਈ ਮੌਤ

ਫਾਜ਼ਿਲਕਾ ਦੇ ਸਰਕਾਰੀ ਸਕੂਲ ‘ਚ ਬਣਾਏ ਗਏ ਈ. ਵੀ. ਐੱਮ. ਸਟਰਾਂਗ ਰੂਮ (EVM Strong Room) ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਤਾਂ ਸਟਰਾਂਗ ਰੂਮ (EVM Strong Room0  ਦੀ ਸੁਰੱਖਿਆ ਗਾਰਦ ਵਿੱਚ ਤਾਇਨਾਤ ਬਤੌਰ ਪ੍ਰਭਾਰੀ ਸਬ ਇੰਸਪੈਕਟਰ (sub-inspector) ਨੂੰ ਗੋਲੀ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਦੀ ਗਾਰਦ ਦੇ ਪ੍ਰਭਾਰੀ ਵੱਜੋਂ ਤਾਇਨਾਤ ਸਬ ਇੰਸਪੈਕਟਰ (sub-inspector) ਬਲਦੇਵ ਚੰਦ ਵੱਲੋਂ ਸਰਕਾਰੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ।

ਹਾਲਾਂਕਿ ਜ਼ਖ਼ਮੀ ਪੁਲਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਜਾ ਰਿਹਾ ਸੀ ਤਾ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ਵਿੱਚ ਜ਼ਿਲ੍ਹੇ ਦੇ ਪੁਲਸ ਅਮਲਾ ਪੁੱਜਿਆ ਹੋਇਆ ਹੈ ਅਤੇ ਪੁਲਸ ਅਧਿਕਾਰੀ ਦੀ ਲਾਸ਼ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।