July 5, 2024 1:10 am
Punjabi University

ਪੰਜਾਬੀ ਯੂਨੀਵਰਸਿਟੀ ਵਿਖੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵਿਦਿਆਰਥੀਆਂ ਨੇ ਖੋਲ੍ਹਿਆ ਮੋਰਚਾ

ਚੰਡੀਗੜ੍ਹ 28 ਮਾਰਚ 2022: ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ (Punjabi University) ਦਾ ਅੱਜ ਯੂਨੀਵਰਸਿਟੀ ਦੇ ਸੈਫੀ ਜਥੇਬੰਦੀ ਵੱਲੋਂ ਗੇਟ ਬੰਦ ਕਰਕੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ | ਪੰਜਾਬੀ ਯੂਨਿਵਰਸਿਟੀ ਪਟਿਆਲਾ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਸੈਫੀ ਜਥੇਬੰਦੀ ਦੇ ਵਿਦਿਆਰਥੀਆਂ ‘ਚ ਜਾਅਲੀ ਤੌਰ ਤੇ ਭਰਤੀ ਕੀਤੇ ਗਏ ਪ੍ਰੋਫੈਸਰਾਂ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ } ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਨਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਜਾਅਲੀ ਡਿਗਰੀਆਂ ਲੈ ਕੇ ਬਹੁਤ ਪ੍ਰੋਫੈਸਰ ਭਰਤੀ ਕੀਤੇ ਹੋਏ ਨੇ ਜਿਨ੍ਹਾਂ ਦੁਆਰਾ ਯੂਨੀਵਰਸਿਟੀਆਂ ਅੰਦਰੀਂ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ 62 ਯੂਨੀਵਰਸਿਟੀ ‘ਚ ਅਜਿਹੇ ਪ੍ਰੋਫ਼ੈਸਰ ਨੇ ਜੋ ਕਿ ਯੂ ਜੀ ਸੀ ਦੇ ਨਿਯਮਾਂ ਨੂੰ ਪੂਰਾ ਨਹੀਂ ਕਰਦੇ ਉੱਥੇ ਹੀ 9 ਪ੍ਰੋਫ਼ੈਸਰ ਐੱਸਸੀ ਬੀਸੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਕੁਰਸੀਆਂ ਤੇ ਬੈਠੇ ਨੇ ਉੱਥੇ ਹੀ ਇਨ੍ਹਾਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੇਪਰ ਖਰੀਦ ਮਾਮਲੇ ‘ਚ ਵੀ ਇਨ੍ਹਾਂ ਪ੍ਰੋਫ਼ੈਸਰਾਂ ਵੱਲੋਂ ਵੱਡਾ ਘੁਟਾਲਾ ਕੀਤਾ ਗਿਆ | ਉਥੇ ਹੀ ਹੈਰੀਟੇਜ ਫਰਨੀਚਰ ਘੁਟਾਲਾ ਅਤੇ ਫਾਇਰ ਬ੍ਰਿਗੇਡ ‘ਚ ਵੀ ਵੱਡੇ ਘੁਟਾਲੇ ਯੂਨੀਵਰਸਿਟੀ ‘ਚ ਲੱਗੇ ਇਨ੍ਹਾਂ ਪ੍ਰੋਫੈਸਰਾਂ ਵੱਲੋਂ ਕੀਤੇ ਗਏ ਨੇ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਦੇ ਖ਼ਿਲਾਫ਼ ਨੱਥ ਨਹੀਂ ਪਾਈ |

Punjabi University

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਉਸ ਉੱਤੇ ਵੀ ਉਨ੍ਹਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਅਤੇ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਦੀਆਂ ਵੀਡੀਓ ਅਤੇ ਈ ਮੇਲ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕੀਤੀਆਂ ਜਾਣ ਪਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਸਿਰਫ਼ ਦਾਅਵੇ ਕੀਤੇ ਜਾ ਰਹੇ ਨੇ ਜੋ ਕਿ ਖੋਖਲੇ ਸਾਬਤ ਹੋ ਰਹੇ ਨੇ ਉਨ੍ਹਾਂ ਮੰਗ ਕੀਤੀ ਕਿ ਜੇਕਰ ਭ੍ਰਿਸ਼ਟ ਪ੍ਰੋਫ਼ੈਸਰਾਂ ਨੂੰ ਯੂਨੀਵਰਸਿਟੀ ‘ਚੋਂ ਫਾਰਗ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਵੱਡਾ ਸੰਘਰਸ਼ ਉਲੀਕਿਆ ਜਾਵੇਗਾ |

ਉੱਥੇ ਦੂਜੇ ਪਾਸੇ ਜਦੋਂ ਧਰਨਾਕਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੇ ਤੇਵਰ ਕੁਝ ਅਲੱਗ ਹੀ ਨਜ਼ਰ ਆਏ ਅਤੇ ਵਾਈਸ ਚਾਂਸਲਰ ਧਰਨਾਕਾਰੀਆਂ ਨੂੰ ਸਿੰਡੀਕੇਟ ਦਾ ਪਾਠ ਪੜ੍ਹਾਉਂਦੇ ਨਜ਼ਰ ਆਏ ਇੱਥੇ ਹੀ ਬੱਸ ਨਹੀਂ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਮੀਡੀਆ ਤੇ ਵੀ ਭਟਕਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਮਾਮਲੇ ਸੰਬੰਧੀ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ |