Site icon TheUnmute.com

ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਕੋਮਲ ਕਲਾ ਦੀਆ ਵੰਨਗੀਆਂ ‘ਚ 4 ਇਨਾਮ ਕੀਤੇ ਹਾਸਲ

Derabassi

ਐਸ.ਏ.ਐਸ.ਨਗਰ, 11 ਅਕਤੂਬਰ 2023: ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ 2023-2024 ਮਿਤੀ -09-10-2023 ਤੋਂ 12-10-2023 ਤੱਕ ਸਰਕਾਰੀ ਕਾਲਜ ਰੋਪੜ ਵਿਖੇ ਚੱਲ ਰਿਹਾ ਹੈ । ਜਿਸ ਵਿਚ ਮਿਤੀ 10-10-2023 ਨੂੰ ਕੋਮਲ ਕਲਾਵਾਂ ਦੀਆਂ 8 ਵੰਨਗੀਆ ਵਿੱਚ ਸਰਕਾਰੀ ਕਾਲਜ ਡੇਰਾਬੱਸੀ (Derabassi) ਦੇ ਵਿਦਿਆਰਥੀਆਂ ਨੇ ਭਾਗ ਲਿਆ । ਕਲੇਅ ਮਾਡਲਿੰਗ ਵਿੱਚ ਰਮਨਦੀਪ ਸਿੰਘ (B.A –I) ਨੇ ਦੂਜਾ ਸਥਾਨ ਹਾਸਲ ਕੀਤਾ, ਕਾਰਟੂਨਿੰਗ ਵਿੱਚ ਭਾਵਨਾ ਚੋਹਾਨ (B.A –II) ਨੇ ਤੀਜਾ ਸਥਾਨ ਹਾਸਿਲ ਕੀਤਾ, ਪੋਸਟਰ ਮੇਕਿੰਗ ਵਿੱਚ ਜਸਕਰਨ ਸਿੰਘ (B.Com-III (H) ) ਨੇ ਤੀਜਾ ਸਥਾਨ ਹਾਸਿਲ ਕੀਤਾ, ਆਨ ਦ ਸਪਾਟ ਪ੍ਰੇਟਿੰਗ ਵਿੱਚ ਗਗਨਦੀਪ ਕੌਰ (B.A – II) ਨੇ ਤੀਜਾ ਸਥਾਨ ਹਾਸਿਲ ਕੀਤਾ । ਇਨ੍ਹਾਂ ਸਾਰੀਆਂ ਵੰਨਗੀਆ ਦੀ ਤਿਆਰੀ ਫਾਈਨ ਆਰਟਸ ਵਿਭਾਗ ਦੇ HOD ਪ੍ਰੋ. ਨਵਜੋਤ ਕੌਰ , ਪ੍ਰੋ. ਮੇਘਾ ਗੋਇਲ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਕਿਰਨਪ੍ਰੀਤ ਕੌਰ ਨੇ ਕਰਵਾਈ ।

ਇਸ ਮੌਕੇ ‘ਤੇ ਸਰਕਾਰੀ ਕਾਲਜ ਡੇਰਾਬੱਸੀ (Derabassi) ਦੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾ ਨੂੰ ਮੁਬਾਰਕਬਾਦ ਦਿੰਦੇ ਹੋਏ, ਵਿਦਿਆਰਥੀਆਂ ਨੂੰ ਉਨ੍ਹਾ ਦੇ ਸੁਨਹਿਰੀ ਭਵਿੱਖ ਲਈ ਆਸ਼ੀਰਵਾਦ ਦਿੱਤਾ ।

Exit mobile version